ਭਾਰਤੀ ਜੋੜੇ ਦੀ ਮ੍ਰਿਤਕ ਲਾਸ਼ ਸਾਹਮਣੇ ਰੋਂਦੀ ਰਹੀ ਉਨ੍ਹਾਂ ਦੀ ਛੋਟੀ ਬੱਚੀ

ਜੀਓ ਪੰਜਾਬ ਬਿਊਰੋ

ਨਿਊਜਰਸ਼ੀ,9 ਅਪ੍ਰੈਲ

ਅਮਰੀਕਾ ਦੇ ਨਾਰਥ ਅਰਲਿੰਗਟਨ ਵਿੱਚ ਇਕ ਭਾਰਤੀ ਜੋੜੇ ਦੀ ਮ੍ਰਿਤਕ ਪਾਇਆ ਗਿਆ, ਜਦੋਂ ਕਿ ਉਨ੍ਹਾਂ ਦੀ ਛੋਟੀ ਬੱਚੀ ਬਾਲਕੋਨੀ ਵਿੱਚ ਖੜ੍ਹੀ ਰੋਂਦੀ ਰਹੀ। ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਜਦੋਂ ਗੁਆਢੀਆਂ ਨੇ ਉਨ੍ਹਾਂ ਦੀ ਚਾਰ ਸਾਲਾ ਬੇਟੀ ਨੂੰ ਬਾਲਕੋਨੀ ਵਿੱਚ ਇਕੱਲੇ ਰੋਂਦੇ ਦੇਖਿਆ ਤਾਂ ਬਾਅਦ ਵਿੱਚ ਜੋੜੇ ਦੀ ਮੌਤ ਹੋਣ ਸਬੰਧੀ ਪਤਾ ਲੱਗਿਆ। ਅਮਰੀਕਾ ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਅਜਿਹਾ ਲਗ ਰਿਹਾ ਹੈ ਕਿ ਨਰਥ ਅਰਲਿੰਗਟਨ ਵਿੱਚ ਜੋੜੇ ਦੇ ਘਰ ਉਤੇ ਚਾਕੂ ਨਾਲ ਵਾਰ ਕੀਤਾ ਗਿਆ। ਇਕ ਅਮਰੀਕੀ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਤੀ ਨੇ ਆਪਣੀ ਪਤਨੀ ਦੇ ਪੇਟ ਵਿੱਚ ਚਾਕੂ ਨਾਲ ਵਾਰ ਕੀਤਾ। ਬਾਲਾਜੀ ਭਾਰਤ ਰੁਦਰਵਾਰ ਅਤੇ ਉਸਦੀ ਪਤਨੀ ਆਰਤੀ ਬਾਲਾਜੀ ਰੁਦਰਵਾਰ ਦੀ ਲਾਸ਼ ਨਿਊਜਰਸੀ ਵਿੱਚ ਨਾਰਥ ਆਰਲਿੰਗਟਨ ਦੇ ਰਿਵਰਵਿਊ ਗਰਡਨਸ ਕੈਂਪ ਵਿੱਚ ਉਨ੍ਹਾਂ ਦੇ ਗਾਰਡਨ ਟੇਰੇਸ ਅਪਾਰਟਮੈਂਟ ਵਿੱਚ ਮਿਲੀ।

Jeeo Punjab Bureau

Leave A Reply

Your email address will not be published.