ਕੇਂਦਰ ਸਰਕਾਰ ਨੇ ਕਿਸਾਨਾਂ ਉਤੇ ਪਾਇਆ ਹੋਰ ਆਰਥਿਕ ਬੋਝ, ਖਾਦਾਂ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 8 ਅਪ੍ਰੈਲ

ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਉਤੇ ਕੇਂਦਰ ਸਰਕਾਰ ਨਿੱਤ ਨਵੇਂ ਹਮਲੇ ਕਰਦੀ ਆ ਰਹ ਹੈ। ਹੁਣ ਕੇਂਦਰ ਸਰਕਾਰ ਨੇ ਇਕ ਹੋਰ ਕਿਸਾਨਾਂ ਉਤੇ ਹੋਰ ਆਰਥਿਕ ਬੋਝ ਲੱਦ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਖਾਦ ਵਿਕਰੇਤਾ ਇੰਡੀਅਨ ਫਾਰਮਰਸ ਫਾਰਟੀਲਾਈਜਰ ਕੋਆਪਰੇਟਿਵ (ਆਈਐਫਐਫਸੀਓ) ਨੇ ਖਾਦਾਂ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਹੈ। ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਦਾ 50 ਕਿਲੋ ਵਾਲੇ ਬੈਗ ਦੀ ਕੀਮਤ ਵਿਚ 58 ਫੀਸਦੀ ਵਾਧਾ ਕੀਤਾ ਹੈ। ਪਹਿਲਾਂ ਇਹ 1200 ਰੁਪਏ ਵਿੱਚ ਮਿਲਦੀ ਸੀ ਹੁਣ ਕਿਸਾਨਾਂ ਨੂੰ 1900 ਰੁਪਏ ਵਿੱਚ ਮਿਲੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਯੂਰੀਆਂ ਦੇ ਬਾਅਦ ਕਿਸਾਨ ਸਭ ਤੋਂ ਜ਼ਿਆਦਾ ਡੀਏਪੀ ਦੀ ਵਰਤੋਂ ਕਰਦੇ ਹਨ।

ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ ਮੁਤਾਬਕ, ਆਈਐਫਐਫਸੀਓ ਨੇ ਖਾਦਾਂ ਦੀਆਂ ਵੱਖ ਵੱਖ ਮਿਸ਼ਰਣ ਐਨਪੀਕੇਐਸ (ਨਾਈਟ੍ਰੋਜਨ, ਫਾਸਫੋਰਸ, ਪੋਟਾਸ ਅਤੇ ਸਲਫਰ) ਦੀ ਐਮਆਰਪੀ ਵਿੱਚ ਵੀ ਵਾਧਾ ਕੀਤਾ ਹੈ। 10:26:26 ਦੀ ਕੀਮਤ 1, 175 ਰੁਪਏ ਤੋਂ ਵਧਾਕੇ 1, 775 ਰੁਪਏ ਕਰ ਦਿੱਤੀ ਗਈ ਹੈ ਤਾਂ 12:32:16 ਲਈ ਹੁਣ 1, 185 ਦੀ ਬਜਾਏ 1800 ਰੁਪਏ ਦੇਣੇ ਹੋਣਗੇ। ਉਥੇ 20:20:0:13 ਦੇ ਮਿਸ਼ਰਣ ਵਾਲੇ 50 ਕਿਲੋ ਦੇ ਬੈਗ ਲਈ ਹੁਣ 925 ਦੀ ਥਾਂ 1350 ਰੁਪਏ ਖਰਚ ਕਰਨੇ ਪੈਣਗੇ। ਨਵੀਆਂ ਕੀਮਤਾਂ 1 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ।

IFFCO ਦੇ ਬੁਲਾਰੇ ਨੇ ਕਿਹਾ ਕਿ ਗੈਰ ਯੂਰੀਆ ਖਾਂਦਾ ਦੀਆਂ ਕੀਮਤਾਂ ਪਹਿਲਾਂ ਤੋਂ ਹੀ ਕੰਟਰੋਲ ਮੁਕਤ ਹਨ।

Jeeo Punjab Bureau

Leave A Reply

Your email address will not be published.