Suresh Kumar ਪੰਜਵੀਂ ਵਾਰ Capt. ਸਰਕਾਰ ਨਾਲ ਹੋਇਆ ਤੜਿੰਗ

ਕੀ ਸੁਰੇਸ਼ ਕੁਮਾਰ ਮੁੜ ਪਹਿਲਾਂ ਵਾਂਗ ਜਲਦੀ ਹੀ ਮੰਨਣਗੇ ?

ਜੀਓ ਪੰਜਾਬ ਬਿਊਰੋ

ਅੰਮ੍ਰਿਤਪਾਲ ਸਿੰਘ ਧਾਲੀਵਾਲ

ਚੰਡੀਗੜ੍ਹ, 8 ਅਪਰੈਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਇੱਕ ਵਾਰੀ ਫਿਰ ਸਰਕਾਰ ਨਾਲ ਤੜਿੰਗ ਹੋ ਗਏ ਹਨ। ਸੂਤਰਾਂ ਦਾ ਦੱਸਣਾ ਹੈ ਕਿ ਸਰਕਾਰ ਵਿੱਚ ਸਿਖਰਲੇ ਅਹੁਦੇ ‘ਤੇ ਬੈਠੇ ਇਸ ਅਧਿਕਾਰੀ ਨੇ ਪ੍ਰਬੰਧਕੀ ਸਕੱਤਰਾਂ, ਡਿਪਟੀ ਕਮਿਸ਼ਨਰਾਂ ਤੇ ਹੋਰਨਾਂ ਮਹੱਤਵਪੂਰਨ ਵਟਸ ਐਪ ਗਰੁੱਪਾਂ ਨੂੰ ਛੱਡ ਦਿੱਤਾ ਹੈ। ਸ੍ਰੀ ਕੁਮਾਰ ਨੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਤੇ ਹੋਰਨਾਂ ਅਹਿਮ ਮੀਟਿੰਗਾਂ ਤੋਂ ਵੀ ਕਿਨਾਰਾ ਕਰ ਲਿਆ ਹੈ।ਅਧਿਕਾਰਤ ਤੌਰ ‘ਤੇ ਸੁਰੇਸ਼ ਕੁਮਾਰ ਦੀ ਸਰਕਾਰ ਨਾਲ ਹਾਲੀਆ ਨਾਰਾਜ਼ਗੀ ਬਾਰੇ ਤਾਂ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਪਰ ਮੁੱਖ ਮੰਤਰੀ ਦਫਤਰ ਦੇ ਸੂਤਰਾਂ ਦਾ ਦੱਸਣਾ ਹੈ ਕਿ ਸ੍ਰੀ ਕੁਮਾਰ ਪਿਛਲੇ ਕਈ ਮਹੀਨਿਆਂ ਤੋਂ ਘੁਟਣ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਹੀ ਕੋਈ ਨਿਪਟਾਰਾ ਨਹੀਂ ਹੋਇਆ ਸਗੋਂ ਪ੍ਰਸ਼ਾਸਕੀ ਕੰਮਾਂ ‘ਚ ਉਸਾਰੂ ਭੂਮਿਕਾ ਘਟਣ ਕਾਰਨ ਪ੍ਰੇਸ਼ਾਨ ਦੱਸੇ ਜਾਂਦੇ ਹਨ।ਇਹ ਵੀ ਜਿਕਰਯੋਗ ਹੈ ਕਿ ਸੁਰੇਸ਼ ਕੁਮਾਰ ਨੇ ਸਭ ਤੋਂ ਪਹਿਲਾਂ ਹਾਈ ਕੋਰਟ ਵੱਲੋਂ ਨਿਯੁਕਤੀ ਰੱਦ ਕੀਤੇ ਜਾਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਇਸ ਅਧਿਕਾਰੀ ਵੱਲੋਂ ਅਸਤੀਫ਼ਾ ਦੇਣ ਸਵੰਧੀ ਤਿੰਨ ਵਾਰੀ ਹੋ ਹੱਲਾ ਮਚਾਇਆ ਗਿਆ ਸੀ ਪਰ ਉਹ ਰੋਸੇ ਤੋਂ ਥੋੜ੍ਹੇ ਦਿਨਾਂ ਬਾਅਦ ਮੁੜ ਕੰਮ ਕਾਰ ਸੰਭਾਲ਼ ਲੈਂਦੇ ਸਨ। ਇਹ ਵੀ ਪਤਾ ਲੱਗਾ ਹੈ ਕਿ ਵਟਸ ਐਪ ਗਰੁੱਪ ਹਾਲ ਹੀ ‘ਚ ਬਜਟ ਸੈਸ਼ਨ ਤੋਂ ਪਹਿਲਾਂ ਵੀ  ਛੱਡ ਦਿੱਤੇ ਸਨ ਤੇ ਬਜਟ ਤੋਂ ਪਹਿਲਾਂ ਹੋਣ ਵਾਲ਼ੀਆਂ ਮੀਟਿੰਗਾਂ ਤੋਂ ਵੀ ਕਿਨਾਰਾ ਕਰ ਲਿਆ ਸੀ ਪਰ ਮੁੜ ਵਾਪਸ ਵੀ ਆ ਗਏ ਸਨ। ਅਫਸਰਸ਼ਾਹੀ ‘ਚ ਹੁਣ ਚਰਚਾ ਭਾਰੂ ਹੈ ਕਿ ਅਖੀਰ ਸੁਰੇਸ਼ ਕੁਮਾਰ ਕਿੰਨੇ ਦਿਨ ਰੁੱਸੇ ਰਹਿਣਗੇ ਤੇ ਮੁੜ ਤੋਂ ਕਦੋਂ ਕੰਮ ਸਾਂਭਣਗੇ। ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਰੋਸਾ ਕਰਕੇ ਜਿਸ ਤਰ੍ਹਾਂ ਸਰਕਾਰ ਦੀ ਸਾਰੀ ਵਾਗ-ਡੋਰ ਸੁਰੇਸ਼ ਕੁਮਾਰ ਦੇ ਹਵਾਲੇ ਕੀਤੀ ਹੋਈ ਹੈ ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਸ੍ਰੀ ਕੁਮਾਰ ਕਿਧਰੇ ਵੀ ਨਹੀਂ ਜਾਣਗੇ ਤੇ ਮੁੜ ਸਰਕਾਰ ‘ਚ ਪਹਿਲਾਂ ਵਾਲੇ ਅਹੁਦੇ ਅਤੇ ਪਹਿਲਾਂ ਵਾਲੀ ਤਨਖ਼ਾਹ ‘ਤੇ ਹੀ ਕੰਮ ਕਰਗੇ।

Jeeo Punjab Bureau

Leave A Reply

Your email address will not be published.