AAP ਨੂੰ ਮਾਝਾ ਖੇਤਰ ਵਿੱਚ ਮਿਲੀ ਮਜ਼ਬੂਤੀ, ਕਾਂਗਰਸ ਆਗੂ ਸਰਵਨ ਸਿੰਘ ਧੁੰਨ ‘ਆਪ’ ‘ਚ ਹੋਏ ਸ਼ਾਮਲ

ਜੀਓ ਪੰਜਾਬ ਬਿਊਰੋ

ਚੰਡੀਗੜ, 7 ਅਪ੍ਰੈਲ

ਆਮ ਆਦਮੀ ਪਾਰਟੀ ਦਾ ਕਾਫ਼ਲਾ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਭਰ ਵਿੱਚ ਵੱਡੇ-ਵੱਡੇ ਲੋਕ ਰੋਜ਼ਾਨਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਬੁੱਧਵਾਰ ਨੂੰ ਮਾਝਾ ਖੇਤਰ ਵਿੱਚ ਪਾਰਟੀ ਨੂੰ ਉਸ ਸਮੇਂ ਇੱਕ ਵੱਡੀ ਮਜ਼ਬੂਤੀ ਮਿਲੀ ਜਦੋਂ ਕਾਂਗਰਸ ਪਾਰਟੀ ਦੇ ਆਗੂ ਸਰਵਣ ਸਿੰਘ ਧੁੰਨ ਅਤੇ ਕਈ ਹੋਰ ਕਾਂਗਰਸ ਆਗੂ ਆਪਣੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਮੁੱਖ ਦਫ਼ਤਰ ਤੋਂ ‘ਆਪ’ ਪੰਜਾਬ ਦੇ ਸਹਿ-ਪ੍ਰਭਾਰੀ ਰਾਘਵ ਚੱਢਾ, ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ਵਿੱਚ ਸਰਵਣ ਸਿੰਘ ਧੁੰਨ ‘ਆਪ’ ਵਿੱਚ ਸ਼ਾਮਿਲ ਹੋਏ ।

ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕ ਪੱਖੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿੱਚ ‘ਆਪ’ ‘ਚ ਸ਼ਾਮਿਲ ਹੋ ਰਹੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰ ਦੇ ਲੈਵਲ ਤੱਕ ਬਣਾਇਆ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਬਿਹਤਰ ਕਰਕੇ ਵਿਕਾਸ ਦਾ ਇੱਕ ਨਵਾਂ ਮਾਡਲ ਪੇਸ਼ ਕੀਤਾ। ਅੱਜ ਦਿੱਲੀ ਦੇ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚੋਂ ਨਾਮ ਕੱਟਵਾਕੇ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਭੇਜ ਰਹੇ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦੇ ਮੁਫ਼ਤ ਵਿੱਚ ਚੰਗੀ ਤਰ੍ਹਾਂ ਇਲਾਜ ਹੋ ਰਹੇ ਹਨ। ਉਸੀ ਦਾ ਨਤੀਜਾ ਹੈ ਕਿ ਅੱਜ ਦੇਸ਼ ਭਰ  ਦੇ ਲੋਕ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰ ਰਹੇ ਹਨ।

ਸਰਵਣ ਸਿੰਘ  ਧੁੰਨ ਦੇ ਨਾਲ ਉਨ੍ਹਾਂ ਦੇ ਸਾਥੀ ਅਮਰੀਕ ਸਿੰਘ ਆਸਲ (ਚੇਅਰਮੈਨ), ਭਗਵੰਤ ਸਿੰਘ (ਕੰਬੋਕੇ) ਚੇਅਰਮੈਨ, ਜਸਵਿੰਦਰ ਸਿੰਘ (ਚੂੰਘ) ਪ੍ਰਧਾਨ, ਕਾਰਜ ਸਿੰਘ (ਡਲੀਰੀ), ਮੇਹਰ ਸਿੰਘ (ਸਰਪੰਚ), ਬਲਜੀਤ ਸਿੰਘ (ਅਲਗੋ) ਸਰਪੰਚ, ਗੁਲਸ਼ਨ (ਅਲਗੋ) ਪ੍ਰਧਾਨ, ਜੁਗਰਾਜ ਸਿੰਘ, ਗੁਰਕਰਮ ਸਿੰਘ (ਮੁਗਲ ਚੱਕ), ਸਾਬ ਸਿੰਘ (ਪਹੂਵਿੰਡ), ਬਾਜ ਸਿੰਘ (ਵੀਰਮ), ਸੁਖਵੰਤ ਸਿੰਘ (ਵੀਰਮ), ਸਰਵਨ ਸਿੰਘ (ਜਮਾਲਪੁਰ), ਸੁਖਚੈਨ ਸਿੰਘ (ਬੇਗੇਪੁਰ), ਗੁਰਸਾਹਿਬ ਸਿੰਘ (ਮਾਸਟਰ) ਰਾਜੋਕੇ, ਗੁਰਵਿੰਦਰ ਸਿੰਘ (ਕਾਲੇ) ਭਿਖੀਵਿੰਡ, ਦਿਲਬਾਗ ਸਿੰਘ (ਲੱਧੂ), ਹਰਪਾਲ ਸਿੰਘ ਚੱਠੂ (ਅਲਗੋ), ਲਖਵਿੰਦਰ ਸਿੰਘ (ਰਾਜੋਕੇ), ਲੱਕੀ ਔਲਖ, ਚਾਨਣ ਸਿੰਘ (ਬੁਰਜ), ਗੁਰਵੇਲ ਸਿੰਘ (ਬੁਰਜ), ਹਰਵਿੰਦਰ ਸਿੰਘ (ਬੁਰਜ), ਹੀਰਾ ਸਿੰਘ ਭੁੱਲਰ (ਰਾਜੋਕੇ), ਰੇਸ਼ਮ ਸਿੰਘ (ਧੁੰਨ), ਹੁਸ਼ਿਅਰ ਸਿੰਘ (ਜੋਧ ਸਿੰਘ ਵਾਲਾ), ਰਸਾਲ ਸਿੰਘ (ਕਾਜੀ ਚੱਕ),   ਰਣਜੀਤ ਸਿੰਘ, ਜਰਮਨਜੀਤ ਗਿੱਲ (ਭਿਖੀਵਿੰਡ), ਗੁਰਸਾਬ ਸਿੰਘ ਡੱਲ ਵੀ ‘ਆਪ’ ‘ਚ ਸ਼ਾਮਲ ਹੋਏ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਨੇ ਕਿਹਾ ਕਿ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਦਾਰੀਆਂ ਨੂੰ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰਣਗੇ ।

Jeeo Punjab Bureau

Leave A Reply

Your email address will not be published.