ਅੰਸਾਰੀ ਨੂੰ UP ਪੁਲਿਸ ਕੋਲ ਸੌਂਪਿਆ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 6 ਅਪ੍ਰੈਲ

ਬਾਹੁਬਲੀ ਮੁਖ਼ਤਾਰ ਅੰਸਾਰੀ ਨੂੰ ਯੂਪੀ ਪੁਲਿਸ ਕੋਲ ਸੌਂਪ ਦਿੱਤਾ ਗਿਆ ਹੈ। ਮੁਖ਼ਤਾਰ ਅੰਸਾਰੀ ਯੂਪੀ ਪੁਲਿਸ ਦੀ ਗੱਡੀ ਵਿਚ ਬੈਠ ਗਿਆ ਹੈ। ਕੁੱਝ ਦੇਰ ਵਿਚ ਉਹ ਯੂਪੀ ਲਈ ਰਵਾਨਾ ਹੋ ਜਾਣਗੇ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਜਾਣ ਦੇ ਤਹਿਤ, ਰੋਪੜ ਤੋਂ ਬਾਂਦਾ ਜਾਣ ਵਾਲੇ ਸਾਰੇ ਜ਼ਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯੂਪੀ ਪੁਲਿਸ ਦੀ ਟੀਮ ਮੁਖਤਾਰ ਅੰਸਾਰੀ ਨੂੰ ਯੂਪੀ ਲੈ ਕੇ ਜਾਵੇਗੀ। ਪੰਜਾਬ ਪੁਲਿਸ ਦਾ ਕੋਈ ਵੀ ਕਰਮਚਾਰੀ ਯੂ ਪੀ ਨਹੀਂ ਜਾਵੇਗਾ। ਪੰਜਾਬ ਪੁਲਿਸ ਦੇ ਜਵਾਨ ਮੁਖਤਾਰ ਦੀ ਸੁਰੱਖਿਆ ਹੇਠ ਸਿਰਫ਼ ਪੰਜਾਬ ਦੀ ਸਰਹੱਦ ਤੱਕ ਹੀ ਰਹਿਣਗੇ।

Jeeo Punjab Bureau

Leave A Reply

Your email address will not be published.