ਅਮੀਰੀ-ਗ਼ਰੀਬੀ ਪੈਸੇ ਦੀ ਨਹੀਂ ਹੁੰਦੀ ਸੋਚ ਦੀ ਹੁੰਦੀ ਹੈ

ਜੀਓ ਪੰਜਾਬ ਬਿਊਰੋ

ਆਪਣੇ ਮਨ ਦਾ ਮਾਨਸਿਕ ਸੰਤੁਲਨ ਅਤੇ ਟਿਕਾਓ ਉਸਾਰਨ ਦਾ ਸਭ ਤੋਂ ਸਸਤਾ ਅਤੇ ਸਫ਼ਲ ਸਾਧਨ ਜਾਂ ਢੰਗ ਕੁਦਰਤ ਦੀ ਦਾਤਾਂ ਨੂੰ ਖਿੜ੍ਹੇ ਮੱਥੇ ਸਵੀਕਾਰ ਕਰਨਾ ਹੈ, ਇਹ ਦੁੱਖ ਹੋਣ ਜਾਂ ਸੁੱਖ ਪ੍ਰਸ਼ਾਦ ਸਮਝਕੇ ਪ੍ਰਵਾਨ ਕਰੀਏ।

ਸਭ ਤੋਂ ਔਖਾ ਕੰਮ ਦੁਨੀਆ ਬੱਚੇ ਪਾਲਣਾ ਮੰਨਦੀ ਹੈ ਕਿਉਂਕਿ ਇਸ ਕੰਮ ਵਿਚ ਕੋਈ ਮੁਅੱਤਲੀ ਜਾਂ ਬਰਖ਼ਾਸਤਗੀ ਨਹੀਂ ਹੁੰਦੀ। ਲੱਖ ਸ਼ੁਕਰਾਨੇ ਕੁਦਰਤ ਦੇ ਜਿਹਨੇ ਆਹ ਰੱਬੀ ਰੂਹ ਸੌਗਾਤ ਦੇ ਰੂਪ ਵਿਚ ਸਾਨੂੰ ਦੇ ਕੇ ਨਾਲ ਦਾਸ, ਸਿੰਘਣੀ ਅਤੇ ਸਾਡੇ ਬੱਚਿਆਂ ਨੂੰ ਹੌਂਸਲਾ ਅਤੇ ਚੜ੍ਹਦੀਕਲਾ ਚ ਰਹਿਣ ਦੀ ਅਮੁੱਲ ਹਿੰਮਤ ਵੀ ਬਖਸ਼ਿਸ਼ ਕੀਤੀ ਹੈ।

ਜੀਵਨ ਦੀ ਸਮੱਸਿਆ ਕੋਈ ਵੀ ਹੋਵੇ ਖੁਸ਼ ਹੋਕੇ ਪ੍ਰਵਾਨ ਕਰਨ ਨਾਲ ਅੱਧੀ ਹੱਲ ਹੋ ਜਾਂਦੀ ਹੈ। ਸ਼ਾਂਤ ਮਨ ਅਤੇ ਚੁੱਪ ਬੁੱਲ੍ਹ ਕਦੇ ਦੁਨਿਆਵੀ ਸਮੱਸਿਆਵਾਂ ਉਪਜਣ ਨਹੀਂ ਦਿੰਦੇ ਪਰ ਮੁਸਕਰਾਉਂਦੇ ਬੁੱਲ੍ਹ, ਖਿੜ੍ਹਿਆ ਮਨ, ਹੱਸਦਾ ਚਿਹਰਾ ਅਤੇ ਚੜ੍ਹਦੀਕਲਾ ਦਾ ਅਨੁਭਵ ਕੁਦਰਤ ਵੱਲੋਂ ਉਪਜਿਆ ਸਮੱਸਿਆਵਾਂ ਨੂੰ ਵੀ ਸਹਿਜੇ ਹੀ ਹੱਲ ਕਰ ਲੈਂਦੇ ਹਨ।

ਮੰਦਬੁੱਧੀ ਮਨੁੱਖਾਂ ਦੇ ਇਸ ਸੰਸਾਰ ਅੰਦਰ ਦੁੱਖੀ ਰਹਿਣ ਦਾ ਇੱਕ ਹੀ ਮੁੱਢਲਾ ਕਾਰਨ ਹੈ ਕਿ ਉਨ੍ਹਾਂ ਅੰਦਰ ਕੁਦਰਤ ਨਾਲ ਆਪਣੀ ਨਰਾਜ਼ਗੀ ਪ੍ਰਗਟਾਉਣ ਦੇ ਢੰਗ-ਤਰੀਕੇ, ਪ੍ਰਵਾਨਗੀ ਪ੍ਰਗਟਾਉਣ ਦੇ ਢੰਗਾਂ-ਤਰੀਕਿਆਂ ਨਾਲੋਂ ਕਈ ਗੁਣਾਂ ਵੱਧ ਹੁੰਦੇ ਹਨ। ਢਹਿੰਦੀ-ਕਲਾ ਤੋਂ ਪ੍ਰਭਾਵਿਤ ਲੋਕਾਂ ਦਾ ਇਲਾਜ ਸੌਖਾ ਤੇ ਝੱਟਪਟ ਨਹੀਂ ਹੋ ਸਕਦਾ ਕਿਉਂਕਿ ਕਿ ਇਨ੍ਹਾਂ ਦੀ ਉਦਾਸੀ ਦਾ ਕੋਈ ਇੱਕ ਕਾਰਨ ਨਹੀਂ ਹੁੰਦਾ। ਇਹ ਵਿਚਾਰੇ ਸਭ ਪੱਖਾਂ ਤੋਂ ਸੰਪੂਰਨ ਹੋਣ ਤੇ ਵੀ ਜਾਗਦਿਆ ਸੁੱਤੇ ਅਤੇ ਸੁੱਤਿਆ ਜਾਗਦੇ ਇਸ ਰੰਗਲੀ ਦੁਨੀਆ ਦਾ ਸਫ਼ਰ ਬਿਨਾਂ ਖੁਦ ਦੀ ਪਹਿਚਾਣ ਬਣਾਏ ਪੂਰਾ ਕਰ ਜਾਂਦੇ ਹਨ, ਜੰਗਲੀ ਜੀਵਾਂ ਵਰਗੀ ਜ਼ਿੰਦਗੀ ਜਿਉਂ ਕੇ!

ਕੁਦਰਤ ਨਾਲ ਇੱਕਮੁੱਠ ਹੋ ਕੇ ਹੀ ਸਮਝ ਪੈਂਦੇ ਕਿ ਕੋਈ ਰੰਗ ਰੂਪ ਕਰ ਕੇ ਸੋਹਣਾ ਜਾਂ ਉੱਚਾ ਨੀਵਾਂ ਨਹੀਂ ਹੁੰਦਾ, ਅਮੀਰੀ-ਗ਼ਰੀਬੀ ਪੈਸੇ ਦੀ ਨਹੀਂ ਹੁੰਦੀ ਸੋਚ ਦੀ ਹੁੰਦੀ ਹੈ, ਕੁਦਰਤ ਨੇ ਹਰ ਕਿਸੇ ਦੀ ਖੂਬਸੂਰਤ ਰਚਨਾ ਕੀਤੀ ਹੈ, ਇਹ ਤਸਵੀਰ ਮੇਰੇ ਪੁੱਤਰ ਦੀ ਹੈ, ਦਿਲ ਨੂੰ ਮੋਹ ਲੈਂਦਾ ਹੈ, ਕੁਦਰਤ ਨੇ ਕਮਾਲ ਦੀ ਸਿਰਜਣਾ ਕੀਤੀ, ਸੰਸਾਰ ‘ਚ ਸਾਡੀ ਚੋਣ ਕਰਕੇ ਇਹ ਸੌਗਾਤ ਸਾਡੀ ਝੋਲੀ ਪਾਈ, ਇਹਦੇ ਮਿਲਦਿਆ ਹੀ ਅਸੀਂ ਭਾਗਾਂ ਵਾਲੇ ਹੋਏ, ਜੋ ਸੁੱਖ ਨਹੀਂ ਸੀ ਸਾਡੇ ਕੋਲ ਉਹ ਸਭ ਪਾਏ…

ਜਿਊਂਣਾ-ਮਰਨਾ ਤਾਂ ਭਾਵੇਂ ਨਹੀਂ ਪੁੱਤ ਹੱਥ ਸਾਡੇ, ਜਿੰਨੀ ਦੇਰ ਨੇ ਸਾਡੇ ਸਾਹ ਚਲਦੇ ਤੂੰ ਮੇਰੇ ਤੋਂ ਨਾ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾਂ, ਐਨਾ ਕੁ ਜਿਉਂਦੇ ਜੀਅ ਮੇਰਾ ਹੱਕ ਹੋਵੇ…ਹਰਫੂਲ ਭੁੱਲਰ ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.