ਬੈਂਕਾਂ ਦੇ ਕਰੋੜਾਂ ਰੁਪਏ ਲੈ ਕੇ ਭਗੌੜਾ ਹੋਏ ਦੋਸ਼ੀ ਨੂੰ ਕਰ ਦਿੱਤਾ ਜਾਵੇਗਾ ਭਾਰਤ ਹਵਾਲੇ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ , 25 ਫਰਵਰੀ

ਬੈਂਕਾਂ ਦੇ ਕਰੋੜਾਂ ਰੁਪਏ ਲੈ ਕੇ ਭਗੌੜਾ ਹੋਏ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ। ਯੂਕੇ ਦੀ ਅਦਾਲਤ ਨੇ ਹਵਾਲਗੀ ਦਾ ਫੈਸਲਾ ਸੁਣਾਇਆ ਹੈ। ਹੀਰਾ ਕਾਰੋਬਾਰੀ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨਾਲ ਤਕਰੀਬਨ ਦੋ ਅਰਬ ਡਾਲਰ ਦੀ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦੇ ਹਨ। ਨੀਰਵ ਮੋਦੀ ਇਸ ਸਮੇਂ ਲੰਡਨ ਦੀ ਇੱਕ ਜੇਲ੍ਹ ਵਿੱਚ ਬੰਦ ਹਨ। ਅਦਾਲਤ ਨੇ ਕਿਹਾ ਕਿ ਨੀਰਵ ਮੋਦੀ ਕੇਸ ਹਵਾਲਗੀ ਐਕਟ ਦੀ ਧਾਰਾ 137 ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਵੈਸਟਮਿਨਸਟਰ ਕੋਰਟ ਨੇ ਹਵਾਲਗੀ ਤੋਂ ਬਚਣ ਲਈ ਭਾਰਤ ਵਿੱਚ ਸਰਕਾਰੀ ਦਬਾਅ, ਮੀਡੀਆ ਟਰਾਇਲਾਂ ਤੇ ਕਮਜ਼ੋਰ ਅਦਾਲਤ ਸਥਿਤੀ ਬਾਰੇ ਨੀਰਵ ਮੋਦੀ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ। ਲੰਡਨ ਦੀ ਅਦਾਲਤ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਨੀਰਵ ਮੋਦੀ ਦੀ ਮਾਨਸਿਕ ਸਥਿਤੀ ਤੇ ਸਿਹਤ ਹਵਾਲਗੀ ਦੇ ਯੋਗ ਨਹੀਂ। ਅਦਾਲਤ ਨੇ ਨੀਰਵ ਮੋਦੀ ਨੂੰ ਆਰਥਰ ਰੋਡ ਦੀ ਬੈਰਕ 12 ਵਿੱਚ ਦਿੱਤੇ ਭਰੋਸੇ ਨੂੰ ਸੰਤੁਸ਼ਟੀਜਨਕ ਵੀ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਬੈਰਕ 12 ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਸ ਨੂੰ ਖਾਣਾ, ਸਾਫ ਪਾਣੀ, ਸਾਫ ਟਾਇਲਟ, ਬੈੱਡ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ। ਨੀਰਵ ਲਈ ਮੁੰਬਈ ਕੇਂਦਰੀ ਜੇਲ੍ਹ ਦੇ ਡਾਕਟਰ ਵੀ ਉਪਲਬਧ ਹੋਣੇ ਚਾਹੀਦੇ ਹਨ।

Jeeo Punjab Bureau

Leave A Reply

Your email address will not be published.