ਸਰਕੂਲਰ ਜਾਰੀ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣ ਤੋਂ ਕੀਤਾ ਇਨਕਾਰ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 25 ਫਰਵਰੀ

ਕੋਰੋਨਾ ਕਾਲ ‘ਚ ਮੌਜੂਦਾ ਵਿੱਦਿਅਅਕ ਸੈਸ਼ਨ 2020-21 ‘ਚ ਸਕੂਲ ਪੂਰਾ ਸਾਲ ਬੰਦ ਹੀ ਰਹੇ ਹਨ। ਜਿਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਦੇ ਡਾਇਰੈਕਟ੍ਰੇਟ ਆਫ ਐਜੂਕੇਸ਼ਨ ਨੇ ਅਹਿਮ ਫੈਸਲਾ ਲੈਂਦੇ ਸਰਕੂਲਰ ਜਾਰੀ ਕਰਕੇ ਦਿੱਲੀ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਦਿਆਰਥੀਆਂ ਦੇ ਵਰਕਸ਼ੀਟ ਅਸਾਇਨਮੈਂਟ ਤੇ ਪ੍ਰੋਜੈਕਟ ਦੇ ਆਧਾਰ ‘ਤੇ ਮੁਲਾਂਕਣ ਕਰਕੇ ਉਨ੍ਹਾਂ ਦੇ ਨਤੀਜੇ ਐਲਾਨੇ ਜਾਣਗੇ।

ਜਾਰੀ ਸਰਕੂਲਰ ਮੁਤਾਬਕ ਬੀਤੇ ਸਾਲ ‘ਚ ਪ੍ਰਾਇਮਰੀ ਤੇ ਮਿਡਲ ਪੱਧਰ ‘ਤੇ ਕਲਾਸਾਂ ‘ਚ ਕੋਈ ਪੜ੍ਹਾਈ ਨਹੀਂ ਹੋ ਸਕੀ। ਅਜਿਹੇ ‘ਚ ਰਵਾਇਤੀ ਤਰੀਕੇ ਨਾਲ ਹੋਣ ਵਾਲੇ ਇਮਤਿਹਾਨਾਂ ਦੀ ਥਾਂ ਸਬਜੈਕਟ ਦੇ ਹਿਸਾਬ ਨਾਲ ਪ੍ਰੋਜੈਕਟ ਤੇ ਅਸਾਇਨਮੈਂਟ ਦੇ ਮਾਧਿਅਮ ਨਾਲ ਤੀਜੀ ਤੋਂ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਅਸੈਸਮੈਂਟ ਕੀਤੀ ਜਾਵੇਗੀ।

ਤੀਜੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਦੇ ਨੰਬਰਾਂ ਦੀ ਆਨਲਾਈਨ ਐਂਟਰੀ ਲਈ 15 ਮਾਰਚ ਤੋਂ 25 ਮਾਰਚ  ਤਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਲਿੰਕ ਬਲੌਕ ਕਰ ਦਿੱਤਾ ਜਾਵੇਗਾ। ਕੋ-ਕਰਿੁਕੁਲਰ ਐਕਟੀਵਿਟੀਜ਼ ਦ ਗ੍ਰੇਡ ਆਨਲਾਈਨ ਮਾਰਕਸ ਸ਼ੈਡਿਊਲ ‘ਚ ਅਪਲੋਡ ਨਹੀਂ ਕੀਤੇ ਜਾਣਗੇ। ਅਸੈਸਮੈਂਟ ਤੋਂ ਬਾਅਦ ਰਿਜ਼ਲਟ 31 ਮਾਰਚ ਨੂੰ ਐਲਾਨਿਆ ਜਾਵੇਗਾ।

Jeeo Punjab Bureau

Leave A Reply

Your email address will not be published.