ਸਰਦੂਲ ਸਿਕੰਦਰ ਦਾ ਅੱਜ ਫੋਰਟਿਸ ਹਸਪਤਾਲ ‘ਚ ਹੋਇਆ ਦਿਹਾਂਤ
ਜੀਓ ਪੰਜਾਬ ਬਿਊਰੋ
ਚੰਡੀਗੜ੍ਹ, 24ਫਰਵਰੀ
ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਅੱਜ ਮੁਹਾਲੀ ਦੇ ਫੇਜ਼- 8 ਵਿਖੇ ਫੋਰਟਿਸ ਹਸਪਤਾਲ ‘ਚ ਦਿਹਾਂਤ ਹੋ ਗਿਆ ਹੈ। ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਪਿਛਲੇ ਕਈ ਦਿਨਾਂ ਤੋਂ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਕਰੀਬ ਪੰਜ ਸਾਲ ਪਹਿਲਾਂ ਸਰਦੂਲ ਸਿਕੰਦਰ ਨੇ ਅਪਣੀ ਕਿਡਨੀ ਵੀ ਟਰਾਂਸਪਲਾਂਟ ਕਰਵਾਈ ਸੀ। ਉਹ ਪਿਛਲੇ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਸੀ ਤੇ ਅੱਜ ਦਿਹਾਂਤ ਹੋ ਗਿਆ ਹੈ। ਹਸਪਤਾਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਕੋਵਿਡ-19 ਹੋਣ ਤੋਂ ਬਾਅਦ ਸਿਹਤ ਨਾਲ਼ ਸਬੰਧਤ ਹੋਰਨਾਂ ਸਮੱਸਿਆਵਾਂ ਨੇ ਘੇਰ ਲਿਆ ਸੀ। ਜਿਸ ਕਰਕੇ ਪਿਛਲੇ ਡੇਢ ਮਹੀਨੇ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਖ਼ਬਰ ਤੋਂ ਬਾਅਦਸਰਦੂਲ ਸਿਕੰਦਰ ਦੇ ਫੈਨਜ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Jeeo Punjab Bureau