ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਆਉਣ ਉੱਤੇ ਹੀ ਮਿਲੇਗੀ ਐਂਟਰੀ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 24ਫਰਵਰੀ

ਕੋਰੋਨਾਵਾਇਰਸ ਦਾ ਨਵੀਂ ਲਹਿਰ ਦੀ ਚਰਚਾ ਮਗਰੋਂ ਸਰਕਾਰ ਨੇ ਸਖਤ ਫੈਸਲਾ ਲਿਆ ਹੈ। ਹੁਣ ਪੰਜਾਬ ਸਣੇ ਪੰਜਾਬ ਸੂਬਿਆਂ ਦੇ ਲੋਕਾਂ ਨੂੰ ਦਿੱਲ਼ੀ ਵਿੱਚ ਐਂਟਰ ਕਰਨ ਲਈ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਤਾਜ਼ਾ ਜਾਣਕਾਰੀ ਮੁਤਾਬਕ ਮਹਾਰਾਸ਼ਟਰ, ਕੇਰਲਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਪੰਜਾਬ ਦੇ ਯਾਤਰੀਆਂ ਨੂੰ 26 ਫ਼ਰਵਰੀ ਤੋਂ 15 ਮਾਰਚ ਤੱਕ ਦਿੱਲੀ ਵਿੱਚ ਪ੍ਰਵੇਸ਼ ਹੋਣ ਲਈ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਮਹਾਰਾਸ਼ਟਰ, ਕੇਰਲਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਪੰਜਾਬ ਨੂੰ ਕੋਰੋਨਾ ਦੀ ਨਵੀਂ ਲਹਿਰ ਲਈ ਚੌਕਸ ਕੀਤਾ ਹੈ। ਇਸ ਮਗਰੋਂ ਮਹਾਰਾਸ਼ਟਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਸਖਤ ਕਦਮ ਚੁੱਕੇ ਹਨ।

Jeeo Punjab Bureau

Leave A Reply

Your email address will not be published.