ਨਵਜੋਤ ਸਿੱਧੂ ਨੇ ਆਪਣੀ ਰਿਹਾਇਸ਼ ‘ਤੇ ਕਾਲਾ ਝੰਡਾ ਲਹਿਰਾਇਆ

ਜੀਓ ਪੰਜਾਬ

ਚੰਡੀਗੜ੍ਹ 24 ਮਈ

ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਸੰਘਰਸ ਦੀ ਹਿਮਾਇਤ ਵਿੱਚ ਆਪਣੀ ਪਟਿਆਲਾ ਸਥਿਤ ਰਿਹਾਇਸ਼ ‘ਤੇ ਕਾਲਾ ਝੰਡਾ ਲਹਿਰਾਇਆ। ਉਸ ਸਮੇਂ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਵੀ ਉਨ੍ਹਾਂ ਨਾਲ ਸਨ। ਉਸ ਸਮੇਂ ਬੋਲਦਿਆਂ ਸਿੱਧੂ ਨੇ ਕਿਹਾ,

 ”ਪੰਜਾਬ ਅੱਜ ਤਿੰਨ ਕਾਲੇ ਕਾਨੂੰਨਾਂ ਖਿਲਾਫ ਲੜ ਰਿਹਾ ਹੈ ਜੋ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਿਲਕੁੱਲ ਹੀ ਖਤਮ ਕਰਨ ਵਾਸਤੇ ਲਿਆਂਦੇ ਗਏ ਹਨ, ਬਦ ਨਾਲੋਂ ਬਦਤਰ ਬਣਾਉਣ ਲਈ ਲਿਆਂਦੇ ਗਏ ਹਨ। ਪੰਜਾਬ ਦੀ ਤਰੱਕੀ ਦੀ ਹਰ ਰਾਹ ਕਿਸਾਨੀ ਤੋਂ ਹੀ ਹੋ ਕੇ ਜਾਂਦੀ ਹੈ। ਇਹ ਕਾਲਾ ਝੰਡਾ ਮੇਰੇ ਘਰ ‘ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਤੇ ਇਸ ਕਿਸਾਨ ਮਾਰੂ ਸਿਸਟਮ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ ਤੇ ਜਦ ਤੱਕ ਏਸ ਸਿਸਟਮ ਨੂੰ ਬਦਲਾਂਗੇ ਨਹੀਂ ਤਦ ਤੱਕ ਇਹ ਝੰਡਾ ਉੱਤਰੇਗਾ ਨਹੀਂ।”

Jeeo Punjab Bureau