ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਦੋ ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਜੀਓ ਪੰਜਾਬ ਬਿਊਰੋ
ਗਣਤੰਤਰ ਦਿਵਸ ‘ਤੇ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੋਹਿੰਦਰ ਸਿੰਘ ਖਾਲਸਾ (45) ਤੇ ਮਨਦੀਪ ਸਿੰਘ (23) ‘ਤੇ ਦੋਸ਼ ਹੈ ਕਿ ਹਿੰਸਾ ‘ਚ ਉਹ ਵੀ ਸ਼ਾਮਲ ਸਨ। ਦਿੱਲੀ ਪੁਲਿਸ ਨੇ ਬੀਤੇ 24 ਘੰਟਿਆਂ ‘ਚ ਲਾਲ ਕਿਲ੍ਹਾ ਹਿੰਸਾ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੋਹਿੰਦਰ ਸਿੰਘ ਖਾਲਸਾ ਨੂੰ ਦਿੱਲੀ ਪੁਲਿਸ ਸੋਮਵਾਰ ਰਾਤ ਨੂੰ ਆਪਣੇ ਨਾਲ ਲੈ ਗਈ। ਸਿੱਖ ਨੌਜਵਾਨ ਸਭਾ ਦੇ ਮੈਂਬਰ ਮੋਹਿੰਦਰ ਸਿੰਘ ਖਾਲਸਾ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਅੰਦੋਲਨ ‘ਚ ਸਰਗਰਮ ਦੱਸੇ ਜਾ ਰਹੇ ਹਨ। ਪਰਿਵਾਰ ਅਨੁਸਾਰ, ਸੋਮਵਾਰ ਰਾਤ ਨੂੰ ਮੋਹਿੰਦਰ ਸਿੰਘ ਨੂੰ ਗਾਂਧੀਨਗਰ ਪੁਲਿਸ ਨੇ ਫੋਨ ਕਰ ਕੇ ਸੁਪਰਡੈਂਟ ਆਫ ਪੁਲਿਸ ਸਿਟੀ ਸਾਊਥ ਦੇ ਦਫ਼ਤਰ ਸੱਦਿਆ। ਉੱਥੇ ਪਹਿਲਾਂ ਤੋਂ ਮੌਜੂਦ ਦਿੱਲੀ ਪੁਲਿਸ ਦੀ ਟੀਮ ਮੋਹਿੰਦਰ ਨੂੰ ਆਪਣੇ ਨਾਲ ਲੈ ਗਈ। ਬੀਤੇ ਦਿਨ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗਣਤੰਤਰ ਦਿਵਸ ਵਾਲੇ ਦਿਨ ਲਾਲ ਕਿਲ੍ਹੇ ਦੇ ਗੁੰਬਦ ‘ਤੇ ਚੜ੍ਹਨ ਵਾਲੇ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕੀਤਾ। ਲਾਲ ਕਿਲ੍ਹੇ ‘ਤੇ ਤਲਵਾਰ ਲਹਿਰਾਉਣ ਵਾਲਾ ਮਨਿੰਦਰ ਸਿੰਘ ਉਰਫ ਮੋਨੀ ਪਹਿਲਾਂ ਹੀ ਦਬੋਚਿਆ ਜਾ ਚੁੱਕਾ ਹੈ ਜਿਸ ਦੀ ਨਿਸ਼ਾਨਦੇਹੀ ‘ਤੇ ਹੀ ਜਸਪ੍ਰੀਤ ਨੂੰ ਫੜਿਆ ਗਿਆ।
Jeeo Punjab Bureau