ਸਾਡੀ ਬਿਮਾਰ ਮਾਨਸਿਕਤਾ ਪੈਂਚਰ ਟੈਰ ਵਰਗੀ ਹੁੰਦੀ ਹੈ

ਜੀਓ ਪੰਜਾਬ ਬਿਊਰੋ

ਮੁੜਦੇ ਸ਼ਿਕਾਰੀ ਹੱਥ ਖੁੰਭਾਂ ਫੜੀਆਂ ਹੋਣ ਤਾਂ ਉਸ ਨੂੰ ਇਹ ਨਾ ਪੁੱਛੋ ਕਿ ਸ਼ਿਕਾਰ ਕਿਵੇਂ ਰਿਹਾ?

ਸਾਡੀ ਬਿਮਾਰ ਮਾਨਸਿਕਤਾ ਪੈਂਚਰ ਟੈਰ ਵਰਗੀ ਹੁੰਦੀ ਹੈ,

ਜਿਨ੍ਹਾਂ ਚਿਰ ਬਦਲਦੇ ਨੀ, ਮੰਜ਼ਿਲ ਤੇ ਨੀ ਪਹੁੰਚ ਸਕਦੇ।

ਇਹ ਸੱਚ ਹੈ ਕਿ ਕੁਦਰਤ ਹਮੇਸ਼ਾ ਸੱਚੇ ਲੋਕਾਂ  ਦੀ ਹਮਾਇਤੀ ਹੁੰਦੀ ਹੈ! ਜੇ ਸਾਡਾ ਇਰਾਦਾ ਮਜ਼ਬੂਤ, ਦ੍ਰਿੜ ਤੇ ਨੇਕ ਹੋਵੇ ਤਾਂ ਕਦਮਾਂ ਨੂੰ ਮੰਜ਼ਿਲ ਮਿਲ ਹੀ ਜਾਂਦੀ ਹੈ, ਭਾਵੇਂ ਰਸਤਾ ਕਿੰਨਾ ਵੀ ਕਠਿਨ ਕਿਉਂ ਨਾ ਹੋਵੇ! ਸਵਾਲ ਹੁਣ ਇਹ ਹੈ ਕਿ ਹਿੰਮਤ ਆਊ ਕਿੱਥੋਂ? ਜੇ ਬਜ਼ਾਰ ਚੋਂ ਮਿਲਦੀ ਹੁੰਦੀ ਤਾਂ ਹਾਰ ਕਿਸੇ ਦੇ ਹਿੱਸੇ ਨਾ ਆਉਂਦੀ, ਇਸ਼ਕ ਦੀ ਬਾਜ਼ੀ ਜਿੱਤਣ ਲਈ ਬੌਧਿਕ ਤੇ ਸਿਰਜਣਾਤਮਕ ਸੰਸਾਰ ਦਾ ਹਿੱਸਾ ਬਣਨਾ ਪੈਂਦਾ ਹੈ।

ਫਿਰ ਹੀ ਅਸੀਂ ਮਹਿਸੂਸ ਕਰਾਂਗੇ ਆਪਣੇ ਪਿਆਰੇ ਦੇ ਅਸਲ ਅਹਿਸਾਸ ਨੂੰ…ਜਦੋਂ ਆਪਣੇ ਪਿਆਰੇ ਰੂਹ ਸਾਨੂੰ ਕਹਿ ਰਹੀ ਹੋਵੇਗੀ ਕਿ…ਕੀ ਹੋਇਆ ਜੇ ਆਪਾਂ ਅਲੱਗ-ਅਲੱਗ ਜਿਸਮ ਹਾਂ, ਠੀਕ ਐ ਮੈਂ ਤੇਰੇ ਦੁੱਖਾਂ ਨੂੰ ਆਪਣੇ ਜਿਸਮ ਤੇ ਨਹੀਂ ਹੰਢਾ ਸਕਦੀ ਤੇ ਤੂੰ ਮੇਰੇ ਦੁੱਖਾਂ ਨੂੰ ਨਹੀਂ ਮਿਟਾ ਸਕਦਾ… ਪਰ ਜਿਉਂਣ ਜੋਗਿਆ ਜਦੋਂ ਕੋਈ ਗੱਲ ਤੇਰੇ ਮਨ ਨੂੰ ਪ੍ਰੇਸ਼ਾਨ ਕਰੇ ਜਾਂ ਤੇਰੇ ਹਾਸਿਆਂ ਦੇ ਬਾਗ਼ ਤੇ ਕਾਲੇ ਬੱਦਲ ਛਾਏ ਹੋਣ ਤਾਂ…ਮੈਂ ਮਾਂ ਦੀ ਬੁੱਕਲ ਬਣ ਤੈਨੂੰ ਗੋਦ ਚ ਲੈ ਸਕਦੀ ਆ, ਭੈਣ ਬਣ ਹੌਂਸਲਾ ਦੇ ਸਕਦੀ ਆ, ਮਸ਼ੂਕ ਬਣਕੇ ਗੱਲ ਲਾ ਸਕਦੀ ਆ ਅਤੇ ਚੰਗੀ ਦੋਸਤ ਹੋਣ ਦੇ ਨਾਂ ਤੇ ਤੇਰੀ ਪਿੱਠ ਥਾਪੜ ਸਕਦੀ ਹਾਂ ਹੋਰ ਦੱਸ ਕਿਹੜੇ ਰਿਸ਼ਤੇ ਦੀ ਚਾਹਤ ਬਾਕੀ ਐ ਤੇਰੇ ਜਿਸਮ ਅੰਦਰ? ਮੈਂ ਉੱਥੇ ਵੀ ਫੁੱਲ ਬਣ ਖਿੜ੍ਹ ਸਕਦੀ ਹਾਂ! ਏਨਾ ਕੁ ਯਕੀਨ ਤਾਂ ਰੱਖ ਕਮਲਿਆਂ ਕੀ ਹੋਇਆ ਤੈਅ ਧੋਖੇ ਜ਼ਿਆਦਾ ਖਾਂਦੇ ਨੇ…ਮੈਂ ਨਿਭਾਉਣ ਵਾਲਿਆਂ ਚੋਂ ਹਾਂ ਪਾਸਾ ਵੱਟ ਲੈਣ ਵਾਲਿਆਂ ਚ ਨਹੀਂ, ਅੱਲ੍ਹਾ ਖੈਰ ਕਰੇ, ਸਦਾ ਸਲਾਮਤ ਰਹੇ ਤੂੰ ਤੇ ਤੇਰਾ ਆਰ ਪਰਿਵਾਰ…

ਇਹ ਅਹਿਸਾਸ ਕਰਮਾਂ ਦੇ ਫਲ ਨੇ ਜਣੇ-ਖਣੇ ਨੂੰ ਕਿੱਥੇ ਨਸੀਬ ਹੁੰਦੇ ਆ, ਵੇ ਕੁਦਰਤ ਦੀ ਰਹਿਮਤ ਵਰਗਿਆ…

ਹਰ ਕਿਸੇ ਦੇ ਵੱਸ ਨਹੀਂ ਹੁੰਦਾ ਸੱਜਣਦੇ ਦਿੱਲ ਤੱਕ ਦਾ ਸਫ਼ਰ,

ਲਿਆਕਤ-ਸਿਆਣਪ ਦੀਆਂ ਸੜਕਾਂ ਵਿਛਾਉਣੀਆ ਪੈਂਦੀਆਂ ਨੇ!

ਹਰਫੂਲ ਭੁੱਲਰ ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.