ਸਿਆਣਪ ਸਬਦਾਂ ਵਿਚ ਨਹੀਂ, ਉਹਨਾਂ ਦੇ ਅਰਥਾਂ ਵਿਚ ਹੁੰਦੀ ਹੈ

ਜੀਓ ਪੰਜਾਬ ਬਿਊਰੋ

ਮਨੁੱਖ ਤੋਂ ਲੈ ਕੇ ਹਰ ਛੋਟਾ ਜਿਹਾ ਪਰਿੰਦਾ ਵੀ ਕਿਉਂ ਨਾ ਹੋਵੇ ਆਪਣਾ ਆਲ੍ਹਣਾ ਜਰੂਰ ਚਾਹੁੰਦਾ ਹੈ ਕਿਉਂਕਿ ਆਪਣੇ ਘਰ ਦੀ ਦਹਿਲੀਜ਼ ਸਾਰੇ ਪਹਾੜਾਂ ਤੋਂ ਉੱਚੀ ਮਹਿਸੂਸ ਹੁੰਦੀ ਹੈ ਸਾਨੂੰ, ਆਪਣੇ ਘਰੋਂ ਚੜਦਾ ਸੂਰਜ ਹੋਰਾਂ ਥਾਵਾਂ ਤੋਂ ਜ਼ਿਆਦਾ ਨਿੱਘ ਦਿੰਦਾ ਹੈ ਸਾਨੂੰ। ਖੁਸ਼ੀਆਂ ਖੇੜੇ ਖ਼ਰੀਦੇ ਨਹੀਂ ਜਾ ਸਕਦੇ, ਹਾਂ ਸਹਿਜ, ਸਿਆਣਪ ਤੇ ਸਬਰ ਨਾਲ ਪ੍ਰਾਪਤ ਜਰੂਰ ਕੀਤੇ ਜਾ ਸਕਦੇ ਨੇ। ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ਼ ਨਾ ਬੁਖਾਰੇ। ਜਿਸ ਥਾਂ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਣ, ਉੱਥੇ ਮਹਿੰਗੇ ਸਸਤੇ ਥਾਂ, ਝੁੱਗੀਆਂ ਜਾਂ ਮਹਿਲਾਂ ਦੀ ਗੱਲ ਨਹੀਂ ਹੁੰਦੀ, ਉਸ ਜਗ੍ਹਾ ਨਾਲ ਸਾਡੀ ਅੰਤਰ ਆਤਮਾ ਜੁੜੀ ਹੁੰਦੀ ਹੈ।

ਜ਼ਿਆਦਾਤਰ੍ਹ ਦੁਨੀਆਦਾਰਾਂ ਨੂੰ ਦੇਖਿਆ ਉਨ੍ਹਾਂ ਦੇ ਮਕਾਨ ਅੰਦਰ ਮਹਿੰਗਾ ਫਰਨੀਚਰ ਸੈਟ ਹੁੰਦਾ ਹੈ, ਬਰਤਨਾਂ ਦੇ ਸੈਟ ਹੁੰਦੇ ਹਨ, ਔਰਤਾਂ ਲਈ ਸੋਨਾ-ਚਾਂਦੀ ਦੇ ਸੈਟ ਹੁੰਦੇ ਹਨ, ਦੁਨਿਆਵੀ ਤੌਰ ‘ਤੇ ਸਭ ਕੁਝ ਵੈੱਲ ਸੈਟ ਹੈ, ਪਰ ਮਕਾਨ ਅੰਦਰ ਦੇ ਮੈਂਬਰ ਅਪ ਸੈਟ ਹੁੰਦੇ ਹਨ, ਘਾਟ ਕਾਹਦੀ ਰਹਿ ਜਾਂਦੀ ਹੈ ਮਨੁੱਖ ਕਦੇ ਸੋਚਦਾ ਹੀ ਨਹੀਂ ਕਿ ਅਸੀਂ ਸਦਾ ਸੰਸਾਰ ਤੇ ਨਹੀਂ ਰਹਿਣਾ ਇਹ ਸਹੂਲਤਾਂ ਸਾਨੂੰ ਕੁਦਰਤ ਦੀ ਬਖਸ਼ਿਸ਼ ਸਦਕਾ ਕੁਝ ਕੁ ਸਮੇਂ ਲਈ ਪ੍ਰਾਪਤ ਹੋਇਆ ਹਨ ਸਦਾ ਲਈ ਨਹੀਂ। ਤਸਵੀਰ ਵਿਚਲਾ ਘਰ ਦਾਸ ਦੇ ਸੁਪਨਿਆਂ ਦਾ ਸੰਸਾਰ ਹੈ ਕਦੇ ਜਰੂਰ ਆਇਓ ਬਿਨ ਨਫ਼ਰਤ ਦੇ ਸਭ ਮਿਲੂ ਇਸ ਰੰਗਲੇ ਸੰਸਾਰ ਅੰਦਰ, ਖੁਸ਼ੀਆਂ ਵਾਲੇ ਘਰ ਵਿਚ ਤਾਂ ਮਿਰਚਾਂ ਦੇ ਬੂਟੇ ਨੂੰ ਵੀ ਅੰਗੂਰ ਲਗਦੇ ਨੇ।  ਆਪਾਂ ਸਭ ਨੇ ਸੁਣਿਆ…

ਸੋਹਣੀ ਸ਼ਕਲ ਸੂਰਤਾਂ ਵਾਲੇ

ਘਰ ਦੀ ਰੌਣਕ ਲੈ ਗੇ ਨਾਲੇ

ਬੂਹਿਓ ਬਾਹਰ ਲਟਕਦੇ ਤਾਲੇ

ਮੇਲਾ ਚਾਰ ਦਿਨਾਂ ਦਾ ਹੋ…ਮੇਲਾ ਚਾਰ ਦਿਨਾਂ ਦਾ!

ਸਿਆਣਪ ਸਬਦਾਂ ਵਿਚ ਨਹੀਂ, ਉਹਨਾਂ ਦੇ ਅਰਥਾਂ ਵਿਚ ਹੁੰਦੀ ਹੈ, ਅਰਥ ਸਮਝਦਿਆਂ ਕਈ ਵਾਰ ਉਮਰਾਂ ਲੰਘ ਜਾਂਦੀਆਂ ਹਨ, ਸੋ ਸਮਾਂ ਰਹਿੰਦੇ ਜੀਵਨ ਦਾ ਆਨੰਦ ਮਾਣੀਏ…ਹਰਫੂਲ ਭੁੱਲਰ ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.