ਮਨੁੱਖ ਕੁਦਰਤ ਦਾ ਸਭ ਤੋਂ ਲਾਡਲਾ ਜੀਵ ਹੈ

ਜੀਓ ਪੰਜਾਬ ਬਿਊਰੋ

ਸਵੇਰੇ ਜਿਉਂ ਹੀ ਸਾਡੀ ਅੱਖ ਖੁੱਲ੍ਹਦੀ ਹੈ, ਦਿਨ ਚੜ੍ਹਦਾ ਹੈ, ਕੁਦਰਤ ਕੁੱਲ ਲੁਕਾਈ ਨੂੰ ਵੰਡਣਾ ਸ਼ੁਰੂ ਕਰ ਦਿੰਦੀ ਹੈ, ਕਮਾਲ ਦੀ ਗੱਲ ਇੱਥੇ ਇਹ ਵੀ ਹੈ ਕੇ ਅਨੇਕਾਂ ਮਿਲ ਰਹੀਆਂ ਨੇਮਤਾਂ ਦਾ ਸਾਨੂੰ ਪਤਾ ਵੀ ਨਹੀਂ ਚਲਦਾ!

ਮਨੁੱਖ ਕੁਦਰਤ ਦਾ ਸਭ ਤੋਂ ਲਾਡਲਾ ਜੀਵ ਹੈ ਪਰ ਦੁੱਖ ਹੈ ਸਭ ਤੋਂ ਵੱਡਾ ਦੁਸਮਣ ਕੁਦਰਤ ਦਾ ਮਨੁੱਖ ਹੀ ਬਣਿਆ ਹੋਇਆ ਹੈ। ਮਨੁੱਖ ਭਾਵੇਂ ਹਰ ਸਮੇਂ ਗਲਤੀਆਂ ਕਰਦਾ ਹੈ, ਕੁਦਰਤ ਫਿਰ ਵੀ ਮਨੁੱਖ ਨੂੰ ਤਜ਼ਰਬੇ ਦੀ ਸੌਗਾਤ ਦਿੰਦੀ ਹੈ!

ਤਜ਼ਰਬਾ ਜਿਨ੍ਹਾਂ ਮਿੱਠਾ ਹੁੰਦਾ ਹੈ, ਉਸ ਦੀਆਂ ਯਾਦਾਂ ਓਨੀਆਂ ਕੋੜੀਆਂ ਹੁੰਦੀਆਂ ਹਨ। ਕੁਦਰਤ ਹਰ ਪਲ ਸਾਡੇ ਇਮਤਿਹਾਨ ਲੈ ਰਹੀ ਤੇ ਸਾਨੂੰ ਤਜ਼ਰਬਾ ਵੰਡੀ ਜਾ ਰਹੀ ਹੈ। ਕੁਦਰਤ ਨਾਲ ਸ਼ਿਕਵਾ ਕੀਤਾ ਹੀ ਨਹੀਂ ਜਾ ਸਕਦਾ ਇਹ ਸਮਝੌਤਾ ਹੀ ਐਸਾ ਹੈ। ਇੱਕ-ਮਿੱਕ ਹੋਣ ਵਾਲਿਆਂ ਨੂੰ ਕੁਦਰਤ ਆਪਣੀ ਤਕਦੀਰ ਲਿਖਣ ਦੇ ਸਾਰੇ ਹੱਕ ਦੇ ਦਿੰਦੀ ਹੈ, ਇਸ ਲਈ ਬਹੁਤ ਗੂੜੀ ਸਾਂਝ ਦੀ ਜਰੂਰਤ ਹੁੰਦੀ ਹੈ! ਕਹਿਣ ਦਾ ਮਤਲਬ ਹਿੰਮਤ ਦਾ ਹਥੌੜਾ ਅਤੇ ਮਿਹਨਤ ਦੀ ਛੈਣੀ ਸਾਡੀ ਤਕਦੀਰ ਘੜਦੇ ਹਨ, ਤਕਦੀਰ ਤਜ਼ਰਬਿਆਂ ਦੇ ਮਿਸ਼ਰਨ ਨਾਲ ਬਣਦੀ ਹੈ, ਇਹ ਕੋਈ ਦੁਨਿਆਵੀ ਚੀਜ਼ ਨਹੀਂ ਜਿਸਨੂੰ ਖ਼ਰੀਦਿਆ ਜਾ ਸਕੇ…

ਤ : ਤਰਤੀਬਾਂ, ਤਮੰਨਾ, ਤਜਰਬਾ

ਕ : ਕੋਸ਼ਿਸ਼ਾਂ, ਕਿਤਾਬਾਂ, ਕਲਮਾਂ

ਦ : ਦ੍ਰਿਸ਼ਟੀ, ਦਰਦ, ਦੇਣ

ਰ : ਰਾਹ, ਰਲਾਅ, ਰਵੱਈਆ

ਆਪਾਂ ਇਸ ਫਾਰਮੂਲੇ ਨੂੰ ਸਮਝੀਏ, ਸ਼ਿੱਦਤ ਨਾਲ ਲੱਗੇ ਰਹਿਣ ਵਾਲੇ ਬਿਪਤਾ ਦੇ ਦਿਨਾਂ ਵਿਚ ਵੀ ਆਪਣੀ ਤਕਦੀਰ ਲਿਖ ਜਾਂਦੇ ਨੇ, ਕਿਸਮਤ ਇਕ ਵਾਰੀ ਤਾਂ ਮੂਰਖਾਂ ਕੋਲ ਵੀ ਆਉਂਦੀ ਹੈ, ਪਰ ਕੱਚ ਵਰਗੀ ਨੂੰ ਹਰ ਕੋਈ ਸੰਭਾਲ ਨਹੀਂ ਸਕਦਾ, ਪਾਗਲ ਤੋੜ ਵਹਿੰਦਾ ਹੈ। ਜੇ ਸਾਨੂੰ ਖੁਦ ਬਾਰੇ ਹੀ ਸੋਝੀ ਨਾ ਹੋਵੇ ਤਾਂ ਸਾਡੀ ਕਿਸਮਤ ਵੀ ਸਾਡੇ ਲਈ ਅਨੇਕਾਂ ਮੋਰੀਆਂ ਵਾਲੇ ਝੋਲੇ ਵਰਗੀ ਹੁੰਦੀ ਹੈ…

ਕਰ ਹਿੰਮਤ ਜੇ ਰਸਤੇ ਵਿੱਚ ਕਠਿਨਾਈਆਂ ਨੇ,

ਹੰਝੂਆਂ ਨੇ ਕਦ ਤਕਦੀਰਾਂ ਪਲਟਾਈਆਂ ਨੇ,

ਜਿਸ ਨੇ ਵੀ ਠੋਕਰ ਨੂੰ ਠੋਕਰ ਮਾਰੀ ਹੈ ਮਿੱਤਰਾ,

ਓਸੇ ਨੂੰ ਹੀ ਰਾਸ ” ਠੋਕਰਾਂ ” ਆਈਆਂ ਨੇ !

ਹਰਫੂਲ ਭੁੱਲਰ ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.