ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਪਟਿਆਲਾ ਹਾਊਸ ਕੋਰਟ ‘ਚ ਕੀਤੀ ਸੁਣਵਾਈ
ਜੀਓ ਪੰਜਾਬ ਬਿਊਰੋ
ਨਵੀਂ ਦਿੱਲੀ, 20 ਫਰਵਰੀ
ਟੂਲਕਿੱਟ ਮਾਮਲੇ ‘ਚ ਗ੍ਰਿਫ਼ਤਾਰ ਹੋਈ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਪਟਿਆਲਾ ਹਾਊਸ ਕੋਰਟ ‘ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਟੂਲਕਿੱਟ ‘ਚ ਅਜਿਹੀ ਸਮਗਰੀ ਪਾਉਣ ਲਈ ਲੋਕਾਂ ਨੂੰ ਗੁਮਰਾਹ ਕਰਨ ਦੀ ਤਿਆਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਟੂਲਕਿੱਟ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸਾਨ ਅੰਦੋਲਨ ਨਾਲ ਜੁੜਨ ਅਤੇ ਸਰਕਾਰ ਵਿਰੁੱਧ ਇਸ ਅੰਦੋਲਨ ਦਾ ਹਿੱਸਾ ਬਣਨ। ਭਾਰਤ ਸਰਕਾਰ ਵਿਰੁੱਧ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ‘ਚ ਕੁਝ ਮਹੱਤਵਪੂਰਨ ਦਸਤਾਵੇਜ਼ ਹੈ, ਜਿਨ੍ਹਾਂ ਨੂੰ ਉਹ ਸੀਲ ਬੰਦ ਲਿਫ਼ਾਫ਼ੇ ‘ਚ ਅਦਾਲਤ ‘ਚ ਦੇਣਾ ਚਾਹੁੰਦੇ ਹਨ। ਦਿੱਲੀ ਪੁਲਿਸ ਨੇ ਅਦਾਲਤ ‘ਚ ਕਿਹਾ ਕਿ ਦਿਸ਼ਾ ਰਵੀ ਨੂੰ ਲੈ ਕੇ ਉਨ੍ਹਾਂ ਦੇ ਕੋਲ ਕਾਫ਼ੀ ਸਮਗਰੀ ਹੈ। ਦਿਸ਼ਾ ਨੇ ਟੂਲਕਿੱਟ ‘ਚ ਐਡਿਟ ਕੀਤਾ ਹੈ। ਇਨ੍ਹਾਂ ਦਾ ਸਹਿਯੋਗੀ ਸ਼ਾਂਤਨੂੰ ਦਿੱਲੀ ਆਇਆ ਸੀ ਅਤੇ ਉਹ 20 ਤੋਂ 27 ਜਨਵਰੀ ਤੱਕ ਦਿੱਲੀ ‘ਚ ਹੀ ਸੀ। ਦਿੱਲੀ ਮੁਤਾਬਕ ਉਹ ਇਹ ਦੇਖਣ ਆਇਆ ਸੀ ਕਿ ਕਿਵੇਂ ਸਾਰੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਖ਼ਾਲਿਸਤਾਨ ਮੂਵਮੈਂਟ ਦਾ ਇਕ ਪ੍ਰਮੁੱਖ ਸੈਂਟਰ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਦਿਸ਼ਾ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਟੂਲਕਿੱਟ ਅਤੇ ਵ੍ਹਟਸਐਪ ਗਰੁੱਪ ਦੇ ਬਾਰੇ ‘ਚ ਕਿਹਾ ਕਿ ਉਸ ਨੂੰ ਇਸ ਦੇ ਬਾਰੇ ‘ਚ ਕੁਝ ਨਹੀਂ ਪਤਾ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਨਿਕਿਤਾ ਦੇ ਮੋਬਾਇਲ ਦੀ ਜਾਂਚ ਤੋਂ ਪਤਾ ਚੱਲਿਆ ਕਿ ਨਿਕਿਤਾ ਅਤੇ ਦਿਸ਼ਾ ਸਥਾਨਕ ਸਾਜ਼ਿਸ਼ਕਰਤਾ ਸਨ। ਉਨ੍ਹਾਂ ਦੱਸਿਆ ਕਿ ਸਿੱਖ ਜਸਟਿਸ ਫਾਊਂਡੇਸ਼ਨ ਨੇ ਦਿਸ਼ਾ ਵਰਗੇ ਚਿਹਰਿਆਂ ਨੂੰ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਿਹਾ ਸੀ। ਟੂਲਕਿੱਟ ਪੀ. ਜੇ. ਐਫ. (ਪੋਏਟਿਕ ਜਸਟਿਸ ਫਾਊਂਡੇਸ਼ਨ) ਦੀ ਮਦਦ ਨਾਲ ਤਿਆਰ ਕੀਤਾ ਗਿਆ। ਦਿਸ਼ਾ ਨੇ ਹੀ ਗ੍ਰੇਟਾ ਨੂੰ ਟੂਲਕਿੱਟ ਦਿੱਤਾ ਅਤੇ ਫਿਰ ਇਸ ਨੂੰ ਡਿਲੀਟ ਕਰਨ ਲਈ ਵੀ ਕਿਹਾ। ਇਸ ਦਾ ਮਤਲਬ ਹੈ ਕਿ ਦਿਸ਼ਾ ਨੂੰ ਹਰ ਗੱਲ ਦੀ ਜਾਣਕਾਰੀ ਸੀ। ਦਿਸ਼ਾ ਨੇ ਪੀ. ਜੇ. ਐਫ. ਨਾਲ ਹੋਈ ਚੈਟ ਨੂੰ ਮੋਬਾਇਲ ਫੋਨ ਤੋਂ ਡਿਲੀਟ ਕੀਤਾ ਸੀ। ਉਨ੍ਹਾਂ ਨੇ ਸੰਵੇਦਨਸ਼ੀਲ ਸਮਗਰੀ ਨੂੰ ਹਟਾ ਕੇ ਨਵੀਂ ਟੂਲਕਿੱਟ ਦਿੱਤੀ।
Jeeo Punjab Bureau