12ਵੇਂ ਦਿਨ ਵੀ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਇਆ ਵਾਧਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 20 ਫਰਵਰੀ

12ਵੇਂ ਦਿਨ ਵੀ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਮਹਿੰਗਾਈ ਦੀ ਮਾਰ ਆਮ ਜਨਤਾ ‘ਤੇ ਵਧ ਰਹੀ ਹੈ,ਸਰਕਾਰ ਵੱਲੋਂ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ ਹੈ ਸਿਰਫ ਇੰਨਾਂ ਜ਼ਰੂਰ ਕਿਹਾ ਜਾ ਰਿਹਾ ਹੈ ਉਹ ਦੂਜੇ ਫਿਊਲ ਦੇ ਬਦਲ ‘ਤੇ ਕੰਮ ਕਰ ਰਹੇ ਨੇ,ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਗੱਡੀਆਂ ਵਿੱਚ ਫਿਊਲ ਦੇ ਤੌਰ ‘ਤੇ ਇਲੈਕਟ੍ਰਿਕ ਦੀ ਵਧ ਤੋਂ ਵਰਤੋਂ ਕਰਨ ਬਾਰੇ ਕਿਹਾ ਹੈ, ਪਰ ਫਿਲਹਾਲ ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 12ਵੇਂ ਦਿਨ ਵੀ ਵਧਿਆ  ਹਨ, ਇਸ ਸਾਲ 20ਵੀਂ ਵਾਰ ਕੀਮਤ ਵਧੀ ਹੈ

ਪੰਜਾਬ ਵਿੱਚ 12ਵੇਂ ਦਿਨ 38 ਪੈਸੇ ਪੈਟਰੋਲ ਦੀ ਕੀਮਤ ਵਧੀ ਹੈ ਜਿਸ ਤੋਂ ਬਾਅਦ ਪੈਟਰੋਲ 92.11 ਰੁਪਏ ਪਹੁੰਚ ਗਈ ਹੈ, ਅੰਮ੍ਰਿਤਸਰ ਵਿੱਚ 92.16, ਪਟਿਆਲਾ 91.96 ਰੁਪਏ, ਬਠਿੰਡਾ 91.45 ਰੁਪਏ, ਆਨੰਦਪੁਰ ਸਾਹਿਬ  92.23 ਰੁਪਏ , ਜਦਕਿ ਪੰਜਾਬ ਵਿੱਚ ਡੀਜ਼ਲ ਦੀ ਕੀਮਤ ਵਿੱਚ 1 ਰੁਪਏ 2 ਪੈਸੇ ਦਾ ਵਾਧਾ ਹੋਇਆ ਹੈ ਜਿਸ ਤੋਂ ਅੰਮ੍ਰਿਤਸਰ ਡੀਜ਼ਲ 83.25 ਰੁਪਏ, ਲੁਧਿਆਣਾ 83.03 ਰੁਪਏ, ਪਟਿਆਲਾ 83.06,ਬਠਿੰਡਾ 82.58 ਰੁਪਏ, ਆਨੰਦਪੁਰ ਸਾਹਿਬ  83.23 ਰੁਪਏ ਤੱਕ ਪਹੁੰਚ ਗਿਆ ਹੈ

Jeeo Punjab Bureau

Leave A Reply

Your email address will not be published.