ਚੋਣਾਂ ਵਿੱਚ ਤਾਏ ਦੀ ਹਾਰ ਤੋਂ ਪਰੇਸ਼ਾਨ ਯੂਥ ਕਾਂਗਰਸ ਦੇ ਅਹੁਦੇਦਾਰ ਨੇ ਕੀਤੀ ਖੁਦਕੁਸ਼ੀ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 19 ਫਰਵਰੀ

ਖੰਨਾ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਤਾਏ ਦੀ ਹਾਰ ਤੋਂ ਪਰੇਸ਼ਾਨ ਨੌਜਵਾਨ ਨੇ ਫਾਹਾ ਲਾਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਿੰਦਰ ਸਿੰਘ ਸੋਮਲ ਵੱਜੋਂ ਹੋਈ ਹੈ। ਯੂਥ ਕਾਂਗਰਸ ਖੰਨਾ ਦੇ ਜ਼ਿਲ੍ਹਾਂ ਸਕੱਤਰ ਵੱਜੋਂ ਵੀ ਸੇਵਾਵਾਂ ਨਿਭਾ ਰਿਹਾ ਸੀ। ਜਾਣਕਾਰੀ ਇਹ ਵੀ ਹੈ ਕਿ ਤਾਏ ਗੁਰਮੇਲ ਸਿੰਘ ਕਾਲ਼ਾ ਦੀ ਪਤਨੀ ਕੁਲਦੀਪ ਕੌਰ ਵਾਰਡ ਨੰਬਰ 4 ਤੋਂ ਪਿਛਲੀ ਵਾਰ ਚੋਣ ਜਿੱਤ ਚੁੱਕੀ ਹੈ। ਪਰ ਇਸ ਵਾਰ ਪਾਰਟੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਆਜ਼ਾਦ ਉਮੀਦਵਾਰ ਵੱਜੋਂ ਮੈਦਾਨ ਵਿੱਚ ਉੱਤਰੇ ਸਨ। ਇਸ ਵਿੱਚ ਉਨ੍ਹਾਂ ਦੀ ਮਦਦ ਵਿੱਚ ਗੁਰਿੰਦਰ ਸਿੰਘ ਵੀ ਪਾਰਟੀ ਤੋਂ ਬਗਾਵਤ ਕਰ ਪੂਰੀ ਤਰ੍ਹਾਂ ਨਾਲ ਜੁਟਿਆ ਹੋਇਆ ਸੀ। ਬਹਿਰਹਾਲ ਇਸ ਸੰਬੰਧੀ ਥਾਣਾ ਸਦਰ ਦੇ SHO ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪੁਲਿਸ ਨੇ 174 ਦੀ ਕਾਰਵਾਈ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਜਿਵੇਂ ਹੀ ਨਤੀਜੇ ਆਏ, ਗੁਰਿੰਦਰ ਸਿੰਘ ਪਰੇਸ਼ਾਨ ਹੋ ਗਿਆ, ਅਗਲੇ ਦਿਨ ਸਵੇਰੇ 12 ਵਜੇ ਤੱਕ ਜਦੋਂ ਉਹ ਬਾਹਰ ਨਹੀਂ ਨਿਕਲਿਆ ਤਾਂ ਘਰ ਵਾਲਿਆਂ ਨੇ ਕਮਰੇ ਵਿੱਚ ਜਾਕੇ ਵੇਖਿਆ। ਤਾਂ ਪਤਾ ਲੱਗਾ ਕਿ ਉਸਨੇ ਆਪਣੇ ਆਪ ਨੂੰ ਘਰ ਦੇ ਕਮਰੇ ਵਿੱਚ ਇਕੱਲੇ ਬੰਦ ਕਰ ਖੁਦਕੁਸ਼ੀ ਕਰ ਲਈ ਸੀ। ਘਟਨਾ ਵਾਲੇ ਦਿਨ ਮ੍ਰਿਤਕ ਦੀ ਪਤਨੀ ਆਪਣੇ ਪੇਕੇ ਗਈ ਹੋਈ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇੱਕ ਧੀ ਨੂੰ ਛੱਡ ਗਿਆ ਹੈ। ਹੋਰ ਤੇ ਹੋਰ ਉਸਦੀ ਪਤਨੀ ਗਰਭਵਤੀ ਵੀ ਹੈ।

Jeeo Punjab Bureau

Leave A Reply

Your email address will not be published.