ਜੀਓ ਪੰਜਾਬ ਬਿਊਰੋ
ਚੰਡੀਗੜ੍ਹ, 19 ਫਰਵਰੀ
ਖੇਤੀਬਾੜੀ ਮੰਤਰੀ ਨਰੇਂਦਰ ਤੋਮਮ ਨੇ ਕਿਹਾ ਕਿ ਸਥਾਨਕ ਚੋਣਾਂ ਵਿੱਚ ਬੀਜੇਪੀ ਦੀ ਹਾਰ ਦਾ ਕਾਰਨ ਕਿਸਾਨ ਅੰਦੋਲਨ ਕਰਕੇ ਨਹੀਂ ਬਲਕਿ ਅਕਾਲੀ ਦਲ ਨਾਲ ਗਠਜੋੜ ਟੁੱਟਣ ਕਰਕੇ ਨੁਕਸਾਨ ਹੋਇਆ ਹੈ। ਜਦਕਿ ਅਕਾਲੀ ਦਲ ਨੇ ਜਵਾਬ ਦਿੱਤਾ ਹੈ ਕਿ ਕਾਲੇ ਕਾਨੂੰਨ ਹੀ ਸਥਾਨਕ ਚੋਣਾਂ ਵਿੱਚ ਬੀਜੇਪੀ ਦੀ ਦੁਰਦਸ਼ਾ ਦੀ ਵਜ੍ਹਾ ਬਣੀ ਹੈ। ਕਿਸਾਨ ਅੰਦੋਲਨ ਵਿਚਾਲੇ ਪੰਜਾਬ ਚ ਹੋਈਆਂ ਸਥਾਨਕ ਚੋਣਾਂ ਚ ਬੀਜੇਪੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੇਂਦਰੀ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਬੀਜੇਪੀ ਦੀ ਹਾਰ ਨੂੰ ਕਿਸਾਨੀ ਸੰਘਰਸ਼ ਨਾਲ ਜੋੜਨਾ ਗਲਤ ਹੋਵੇਗਾ। ਹਾਰ ਦੀ ਵਜ੍ਹਾ ਅਕਾਲੀ ਦਲ ਨਾਲ ਟੁੱਟਿਆ ਗਠਜੋੜ ਹੈ ਕਿਉਂਕਿ ਬੀਜੇਪੀ ਪਹਿਲਾਂ ਹੀ ਪੰਜਾਬ ਚ ਕਾਫੀ ਕਮਜ਼ੋਰ ਸੀ। ਪੰਜਾਬ ਵਿੱਚ ਬੀਜੇਪੀ ਦੀ ਹਾਰ ਤੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਪੰਜਾਬ ਚ ਬੀਜੇਪੀ ਪਹਿਲਾਂ ਹੀ ਕਮਜੋਰ ਸੀ। ਅਕਾਲੀ ਦਲ ਨਾਲ ਗਠਜੋੜ ਟੁੱਟਣ ਦਾ ਵੀ ਨੁਕਸਾਨ ਹੋਇਆ ਪਰ ਇਸ ਨੂੰ ਕਿਸਾਨ ਅੰਦੋਲਨ ਨਾਲ ਜੋੜਨਾ ਠੀਕ ਨਹੀਂ। ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹੈ।
Jeeo Punjab Bureau