ਇਸਨੂੰ ਬੇ-ਅਕਲਪੁਣਾ ਨਾ ਕਹੀਏ ਤਾਂ ਕੀ ਆਖੀਏ?

ਜੀਓ ਪੰਜਾਬ ਬਿਊਰੋ

ਮੈਨੂੰ ਬੇਹੱਦ ਅਫਸੋਸ ਹੈ ਜੋ ਪਤੰਗਾਂ ਦੀ ਡੋਰ ਨਾਲ ਬਿਨਾਂ ਵਜ੍ਹਾ ਕੀਮਤੀ ਜਾਨਾਂ ਦਾ ਘਾਣ ਹੋਇਆ ਹੈ, ਇਸਨੂੰ ਬੇ-ਅਕਲਪੁਣਾ ਨਾ ਕਹੀਏ ਤਾਂ ਕੀ ਆਖੀਏ?

ਜਿਵੇਂ ਅਸੀਂ ਧਰਤੀ ਦੇ ਬਸ਼ਿੰਦੇ ਹਾਂ ਤੇ ਸਾਡੇ ਵਾਂਗ ਧਰਤੀ ਦੇ ਪ੍ਰਾਹੁਣੇ ਬੇਜ਼ੁਬਾਨ ਪਸ਼ੂ, ਪੰਛੀ, ਜੀਵ ਤੇ ਹੋਰ ਬਨਸਪਤੀ ਵੀ ਸਾਡੀ ਮਿੱਤਰ ਸੂਚੀ ਵਿਚ ਆਉਂਦੇ ਹਨ, ਇਹ ਸਭ ਵੀ ਖੁਸ਼ੀ ਤੇ ਗਮੀ ਨੂੰ ਅਨੁਭਵ ਕਰਦੇ ਹਨ। ਪਿਆਰੇ ਨੂੰ ਮਹਿਸੂਸ ਕਰਕੇ ਕਦੇ ਦੁੱਖੀ ਹੋ ਹੰਝੂ ਵਹਾਉਂਦੇ ਹਨ।

ਕੁਦਰਤ ਨੇ ਲੋੜ ਅਨੁਸਾਰ ਸਾਨੂੰ ਸਾਰਿਆਂ ਨੂੰ ਬੁੱਧੀ ਬਖਸ਼ਿਸ਼ ਕੀਤੀ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ‘ਕੁਦਰਤੀ ਦੀ ਕਰੋਪੀ’ ਦੀ ਮਾਰ ਝੱਲਣਾ ਬੇਹੱਦ ਮੁਸ਼ਕਿਲ ਹੁੰਦਾ ਹੈ, ਜਦੋੰ ਆਪਣੇ ਦੁਬਾਰਾ ਇਹਨਾਂ ਪਸ਼ੂ, ਪੰਛੀਆਂ ਤੇ ਇਨਸਾਨੀ ਹਮਲੇ ਹੁੰਦੇ ਹਨ ਤਾਂ ਇਹ ਬਹੁਤ ਦੁੱਖ ਮਹਿਸੂਸ ਕਰਦੇ ਹਨ। ਆਪਣੀ ਜਾਨ ਨੂੰ ਬਚਾਉਣ ਦੀ ਪੂਰੀ ਵਾਹ ਲਾਉਂਦੇ ਹਨ। ਮੌਤ ਦੇ ਦਰਦ ਦੀ ਅੰਦਰੂਨੀ ਤਕਲੀਫ਼ ਨੂੰ ਬਿਆਨ ਕਰਦੇ ਹਨ, ਅਸੀਂ ਕਿਉਂ ਨਹੀਂ ਸਮਝ ਪਾਉਂਦੇ ਪਤਾ ਨਹੀਂ? ਅਸੀਂ ਓਹ ਸਭ ਕਰਦੇ ਹਾਂ ਜੋ ਕੁਦਰਤ ਦੇ ਖਿਲ਼ਾਫ਼ ਹੈ।

ਇਹਨਾਂ ਵਿੱਚ ਵੀ ਉਹੀ ਸ਼ਕਤੀ ਦਾ ਵਾਸ ਹੈ ਜੋ ਸਾਨੂੰ ਜ਼ਿੰਦਾ ਰੱਖਦੀ ਹੈ। ਸਾਨੂੰ ਸਭ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਇਨਸਾਨੀ ਤਸ਼ੱਦਦ ਦੀ ਹੱਦ ਕਈ ਵਾਰ ਇੰਨੀ ਵੱਧ ਜਾਂਦੀ ਹੈ ਇਨ੍ਹਾਂ ਤੇ ਕਿ ਅਸੀਂ ਕੱਟ ਵੱਢ ਕੇ ਤੜਫਦੇ ਛੱਡ ਦਿੰਦੇ ਹਾਂ ਇਹਨਾਂ ਭੋਲਿਆਂ ਨੂੰ, ਕਾਹਦੀ ਸਜ਼ਾ ਦਿੰਦੇ ਹਾਂ ਪਤਾ ਨਹੀਂ?? ਇਹਨਾਂ ਵਿਚਾਰਿਆਂ ਲਈ ਕਿਹੜਾ ਕੋਈ ਮੁਢਲੀ ਸਹੂਲਤ ਹੈ, ਕੁਦਰਤੀ ਠੀਕ ਹੋ ਜਾਣ ਤਾਂ ਠੀਕ ਨਹੀਂ ਤਾਂ ਕੀੜੇ ਪੈਣ ਦੀ ਹਾਲਤ ਵਿੱਚ ਮਰ ਜਾਂਦੇ ਹਨ ਬੇਕਸੂਰ!

ਮਨੁੱਖ ਪਿਆਰ ਦੇ ਜਾਦੂ ਨਾਲ ਖੂੰਖਾਰ ਜਾਨਵਰ ਨੂੰ ਵੀ ਆਪਣਾ ਵਫ਼ਾਦਾਰ ਦੋਸਤ ਬਣਾ ਲੈਂਦਾ ਹੈ, ਪਰ ਇਨਸਾਨ ਤੇ ਇਹ ਫਾਰਮੂਲਾ ਲਾਗੂ ਕਰਨਾ ਸ਼ੱਕੀ ਲਗਦਾ ਹੈ ਕਿਉਂ? ਇਹਦਾ ਮਤਲਬ ਇਹ ਹੈ ਕਿ ਜਾਨਵਰ ਅਸੀਂ ਹਾਂ! ਜੀਵਨ ਵਿਚ ਕੁਝ ਬਣਿਓ ਭਾਵੇਂ ਨਾ ਬਣਿਓ ਪਰ ਕਿਸੇ ਦੀ ਸਿਰ ਦਰਦੀ ਨਾ ਬਣਿਓ ਬਾਬਿਓ… ਹਰਫੂਲ ਭੁੱਲਰ ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.