ਕਾਂਗਰਸ ਦੇ ਜ਼ਿਲ੍ਹਾਂ ਯੂਥ ਪ੍ਰਧਾਨ ਨੂੰ 11 ਰਾਊਂਡ ਗੋਲੀਆਂ ਮਾਰ ਕੇ ਕੀਤਾ ਕਤਲ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 18 ਫਰਵਰੀ

ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਵਿੱਚ ਵੱਡੀ  ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਵਿੱਚ ਕਾਂਗਰਸ ਦੇ ਜ਼ਿਲ੍ਹਾਂ ਯੂਥ ਪ੍ਰਧਾਨ ਗੁਰਲਾਲ ਸਿੰਘ ਨੂੰ ਸ਼ਰੇਆਮ 11 ਰਾਊਂਡ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।

ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਿਕ ਗੁਰਲਾਲ ਸਿੰਘ ਫਰੀਦਕੋਟ ਤੋਂ ਇਮੀਗਰੇਸ਼ਨ ਦੇ ਦਫ਼ਤਰ ਤੋਂ ਜਿਵੇਂ ਹੀ ਬਾਹਰ ਨਿਕਲਿਆ ਤਾਂ ਉਸ ‘ਤੇ 2 ਮੋਟਰ ਸਾਈਕਲ ਨਕਾਬਪੋਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ, ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ 11 ਰਾਉਂਡ ਫਾਇਰਿੰਗ ਹੋਈ, ਜਿਸ ਵਿੱਚ 4 ਤੋਂ 5 ਗੋਲੀਆਂ ਗੁਰਲਾਲ ਸਿੰਘ ਨੂੰ ਲੱਗਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਗੁਰਲਾਲ ਸਿੰਘ ਜ਼ਿਲ੍ਹਾਂ ਪਰਿਸ਼ਦ ਦਾ ਮੈਂਬਰ ਵੀ ਹੈ ਅਤੇ ਇਲਾਕੇ ਵਿੱਚ ਗੁਰਲਾਲ ਪਹਿਲਵਾਨ ਦੇ ਨਾਂ ਨਾਲ ਮਸ਼ਹੂਰ ਹੈ।

Jeeo Punjab Bureau

Leave A Reply

Your email address will not be published.