ਕਾਂਗਰਸ ਪਾਰਟੀ ਦੇ ਜਿੱਤੇ ਕੌਂਸਲਰਾਂ ਚੋਂ ਪ੍ਰਧਾਨ ਚੁਣਿਆ ਜਾਵੇਗਾ- ਦਰਸ਼ਨ ਬੀਰਮੀ

ਰਾਜਿੰਦਰ ਵਰਮਾ
ਭਦੌੜ 18 ਫਰਵਰੀ

ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਚ ਜਿਤ ਹਾਸਲ ਕਰਕੇ ਕਸਬਾ ਭਦੌੜ ਦੀ ਨਗਰ ਕੌਂਸਲ ਲਈ ਕਾਂਗਰਸ ਪਾਰਟੀ ਸਭ ਤੋਂ  ਵੱਡੀ ਪਾਰਟੀ ਬਣ ਕੇ ਉੱਭਰੀ ਹੈ।ਜਿਸ ਨੇ 13 ਸੀਟਾਂ ਵਿੱਚੋਂ 6 ਸੀਟਾਂ ਜਿੱਤੀਆਂ ਹਨ। ਨਗਰ ਕੌਂਸਲ ਦਾ ਪ੍ਰਧਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ,ਓ ਐੱਸ ਡੀ ਸੰਦੀਪ ਸੰਧੂ,ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ,ਹਲਕਾ ਇੰਚਾਰਜ ਬੀਬੀ ਸੁਰਿੰਦਰ ਕੌਰ ਬਾਲੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਾਂਗਰਸ ਪਾਰਟੀ ਦੇ ਨਿਸ਼ਾਨ ਤੇ ਜਿੱਤੇ ਕੌਂਸਲਰਾਂ ਚੋਂ ਹੀ ਬਣਾਇਆ ਜਾਵੇਗਾ।ਇਹ ਗੱਲ ਕਾਂਗਰਸ ਪਾਰਟੀ ਦੇ ਸੂਬਾਈ ਆਗੂ ਅਤੇ ਚੋਣ ਅਬਜ਼ਰਬਰ ਦਰਸ਼ਨ ਸਿੰਘ ਬੀਰਮੀ ਨੇ ਉਕਤ ਛੇ ਕੌਂਸਲਰਾਂ ਨੂੰ ਮੁਬਾਰਕਬਾਦ ਦੇਣ ਸਮੇਂ ਕਹੀ। ਉਨ੍ਹਾਂ ਕਿਹਾ ਕਿ ਭਦੌੜ ਚ ਵੱਡੇ ਪੱਧਰ ਤੇ ਵਿਕਾਸ ਕਾਰਜ ਜਾਰੀ ਰਹਿਣਗੇ। ਇਸ ਮੌਕੇ ਕੇਵਲ ਸਿੰਘ ਢਿੱਲੋਂ ਦੀ ਸੱਜੀ ਬਾਂਹ ਮੰਨੇ ਜਾਂਦੇ ਅਤੇ ਵਾਰਡ ਨੰਬਰ ਚਾਰ ਚੋਂ ਜਿੱਤੇ ਕੌਂਸਲਰ ਜਗਦੀਪ ਸਿੰਘ ਜੱਗੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਦਾ ਨਗਰ ਕੌਂਸਲ ਦਾ ਪ੍ਰਧਾਨ ਬਣਾ ਕੇ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ। ਇਸ ਮੌਕੇ ਨਵਨਿਯੁਕਤ ਕੌਂਸਲਰ ਨਾਹਰ ਸਿੰਘ ਔਲਖ,ਜਗਦੀਪ ਸਿੰਘ ਜੱਗੀ, ਗੁਰਮੇਲ ਕੌਰ, ਹਰਮਨਜੀਤ ਕੌਰ, ਸੁਖਚਰਨ ਸਿੰਘ ਪੰਮਾ ਤੇ ਵਕੀਲ ਸਿੰਘ ਤੋ ਇਲਾਵਾ  ਟਕਸਾਲੀ ਕਾਂਗਰਸੀ ਆਗੂ ਵਿਜੈ ਭਦੌਡ਼ੀਆ, ਵਾਈਸ ਚੇਅਰਮੈਨ ਦੀਪਕ ਬਜਾਜ, ਅਮਰਜੀਤ ਸਿੰਘ ਜੀਤਾ, ਸਾਧੂ ਰਾਮ ਜਰਗਰ, ਸੰਦੀਪ ਦੀਪਾ, ਪਿੰਦਰ ਅਲਕੜਾ, ਜਗਸੀਰ ਬੱਬੂ, ਸਾਬਕਾ ਕੌਂਸਲਰ ਗੁਰਜੰਟ ਸਿੰਘ, ਅਸ਼ੋਕ ਵਰਮਾ, ਸਰਪੰਚ ਗੁਰਪ੍ਰੀਤ ਵਾਲੀਆ,ਸਰਪੰਚ ਜਗਜੀਤ ਸਿੰਘ ਫੌਜੀ ਜੰਗੀਆਣਾ, ਸਰਪੰਚ ਰਾਜਵਿੰਦਰ ਸਿੰਘ ਰਾਜਾ ਰਾਮਗਡ਼੍ਹ, ਭੋਲਾ ਭਲਵਾਨ, ਕੁਲਦੀਪ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ, ਬਿੰਦਰ ਸਿੱਧੂ, ਸਾਬਕਾ ਕੌਂਸਲਰ ਹੇਮਰਾਜ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਹਾਜ਼ਰ ਸਨ।

Leave A Reply

Your email address will not be published.