ਮੈਟਰੋ ਮੈਨ ਦੇ ਨਾਂ ਤੋਂ ਲੋਕਪ੍ਰਿਅ 21 ਫਰਵਰੀ ਨੂੰ ਰਾਜਨੀਤੀ ‘ਚ ਰੱਖਣਗੇ ਕਦਮ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ , 18 ਫਰਵਰੀ

ਮੈਟਰੋ ਮੈਨ ਦੇ ਨਾਂ ਤੋਂ ਲੋਕਪ੍ਰਿਅ ਹੋਏ ਈ ਸ੍ਰੀਧਰਨ ਹੁਣ ਰਾਜਨੀਤੀ ‘ਚ ਕਦਮ ਰੱਖਣ ਜਾ ਰਹੇ ਹਨ। ਉਹ 21 ਫਰਵਰੀ ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਜਾ ਰਹੇ ਹਨ। ਕੇਰਲ ਭਾਜਪਾ ਪ੍ਰਧਾਨ ਕੇ.ਸੁਰੇਂਦਰਨ ਦੀ ਅਗਵਾਈ ‘ਚ ਭਾਰਤੀ ਜਨਤਾ ਪਾਰਟੀ 21 ਫਰਵਰੀ ਤੋਂ ਵਿਜੈ ਯਾਤਰਾ ਕੱਢ ਰਹੀ ਹੈ। ਇਸੇ ਵਿਜੈ ਯਾਤਰਾ ਦੌਰਾਨ ਈ.ਸ੍ਰੀਧਰਨ ਭਾਜਪਾ ਦੀ ਮੈਂਬਰਤਾ ਲੈਣਗੇ। ਗੌਰਤਲਬ ਬੈ ਕਿ ਈ.ਸ੍ਰੀਧਰਨ ਨੂੰ ਦਿੱਲੀ ਮੈਟਰੋ ‘ਚ ਮਹੱਤਵਪੂਰਨ ਯੋਗਦਾਨ ਲਈ ਜਾਣਿਆ ਜਾਂਦਾ ਹੈ। ਦਿੱਲ਼ੀ ਮੈਟਰੋ ਦੇ ਲਗਪਗ ਹਰ ਫੇਸ ਦਾ ਕੰਮ ਉਨ੍ਹਾਂ ਨੇ ਸਮੇਂ ਤੋਂ ਪਹਿਲਾਂ ਪੂਰਾ ਕੀਤਾ ਸੀ। ਮੈਟਰੋ ਵਰਗੇ ਪਰਿਵਹਨ ਰਾਹੀਂ ਉਨ੍ਹਾਂ ਦੇ ਇਸ ਯੋਗਦਾਨ ਕਾਰਨ ਸਾਲ 2001 ‘ਚ ਉਨ੍ਹਾਂ ਨੇ ਪਦਮ ਸ੍ਰੀ ਤੇ 2008 ‘ਚ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਰਾਜਨੀਤੀ ਦੇ ਖੇਤਰ ‘ਚ ਕੁਝ ਅਲਗ ਕਰਨਗੇ।

Jeeo Punjab Bureau

Leave A Reply

Your email address will not be published.