ਮੁਹਾਲੀ ਵਿੱਚ ਵੀ ਕਾਂਗਰਸ ਦੀ ਬੱਲੇ ਬੱਲੇ, ਸਾਬਕਾ ਮੇਅਰ ਹਾਰੇ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 18 ਫਰਵਰੀ

ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਵੀ ਕਾਂਗਰਸ (Congress) ਦੀ ਦਬਦਬਾ ਹੈ। ਹੁਣ ਤੱਕ ਕਾਂਗਰਸ ਨੇ 50 ਵਿੱਚੋਂ 22 ਸੀਟਾਂ ਜਿੱਤ ਲਈਆਂ ਹਨ। ਅਕਾਲੀ ਦਲ ਤੇ ਬੀਜੇਪੀ ਨੂੰ ਅਜੇ ਕੋਈ ਸੀਟ ਨਹੀਂ ਮਿਲੀ। ਆਜ਼ਾਦ ਉਮੀਦਵਾਰਾਂ ਨੂੰ ਚਾਰ ਤੇ ਕੁਲਵੰਤ ਸਿੰਘ ਧੜੇ ਨੂੰ 6 ਸੀਟਾਂ ਮਿਲੀਆਂ ਹਨ। ਜਦਕਿ ਸਾਬਕਾ ਮੇਅਰ ਕੁਲਵੰਤ ਸਿੰਘ 265 ਵੋਟਾਂ ਨਾਲ ਹਾਰੇ ਗਏ ਹਨ। ਗੌਰਤਲਬ ਹੈ ਕਿ ਮੁਹਾਲੀ ਦੇ 2 ਬੂਥਾਂ ਤੇ ਦੁਬਾਰਾ ਵੋਟਾਂ ਪੁਆਉਣ ਕਾਰਨ ਬੁੱਧਵਾਰ ਨੂੰ ਇੱਥੇ ਵੋਟਾਂ ਦੀ ਗਿਣਤੀ ਨਹੀਂ ਹੋਈ ਸੀ। ਇਸ ਲਈ ਮੁਹਾਲੀ ਵਿੱਚ ਵੋਟਾਂ ਗਿਣਤੀ ਅੱਜ ਹੋ ਰਹੀ ਹੈ।

Jeeo Punjab Bureau

Leave A Reply

Your email address will not be published.