ਕੁਦਰਤ ਵੱਲੋਂ ਮਿਲੇ ਘਰ ਨੂੰ ਮੈਂ ਬਾਬੇ ਨਾਨਕ ਦੀ ਬਖਸ਼ਿਸ਼ ਮੰਨਦਾ ਹਾਂ

ਜੀਓ ਪੰਜਾਬ ਬਿਊਰੋ

ਦਾਸ ਹਮੇਸ਼ਾ ਹੀ ਉਡੀਕਾਂ ਕਰਦਾ ਤੇ ਘਰ ਆਇਆ ਦੇ ਸ਼ੁਕਰਾਨੇ। ਮੇਰੀ ਰੂਹ ਖਿੜ੍ਹ ਜਾਂਦੀ ਐ ਜਦੋਂ ਕੋਈ ਸੱਜਣ-ਬੇਲੀ ਰਾਹੇ-ਵਿਗਾਹੇ ਲੰਘਦਾ ਟੱਪਦਾ ਮਿਲਕੇ ਜਾਂਦਾ ਹੈ। ਕੁਦਰਤ ਵੱਲੋਂ ਮਿਲੇ ਘਰ ਨੂੰ ਮੈਂ ਬਾਬੇ ਨਾਨਕ ਦੀ ਬਖਸ਼ਿਸ਼ ਮੰਨਦਾ ਹਾਂ ਤੇ ਆਪਣੇ ਆਪ ਨੂੰ ਕਿਰਾਏਦਾਰ, ਤੁਸੀਂ ਸਾਰੇ ਮਾਲਿਕ ਹੋ ਦਾਸ ਆਪ ਜੀ ਦਾ ਨੌਕਰ, ਹਰ ਸਮੇਂ ਤਕਰੀਬਨ 50 ਮਾਲਿਕਾਂ ਨੂੰ ਖਾਣ-ਪਾਣੀ, ਰਹਿਣ-ਸਹਿਣ ਤੇ ਮੁਢਲੀਆਂ ਸਹੂਲਤਾਂ ਦੇ ਯੋਗ ਬਣਾਇਆ ਹੈ ਕੁਦਰਤ ਨੇ ਦਾਸ ਨੂੰ, ਹੋ ਸਕੇ ਤਾਂ ਕਦੇ ਜਰੂਰ ਦਰਸ਼ਨ ਦਿਓ ਜੀ, ਕੱਲ੍ਹ ਸੁਪਰਹਿੱਟ ਦੋ-ਗਾਣਾ ਜੋੜੀ ਭਿੰਦੇ ਸ਼ਾਹ ਰਾਜ਼ੋਵਾਲੀਆ ਤੇ ਜਸਪ੍ਰੀਤ ਕੌਰ ਨੇ ਹਾਜ਼ਰੀ ਲਵਾਈ ਬਹੁਤ ਚਾਅ ਚੜ੍ਹਿਆ…

ਸੋਹਣੀ ਗੱਲਬਾਤ ਹੋਈ ਕਿ ਸਟੇਜਾਂ ਤੇ ਭਾਵੇਂ ਲੱਖ ‘ਡਰਾਮੇ’ ਕਰੋ, ਪਰ ਅਸਲ ਜੀਵਨ ਵਿਚ ਇਨਸਾਨ ਬਣੇ ਰਹੋ!

ਤੂੰ ਸੋਧ ਕਲਾਕਾਰੀ ਆਪਣੀ, ਜਿਵੇਂ ਫੱਟੀ ‘ਤੇ ਤਰਖਾਣ ਮਾਰੇ ਰੰਦੇ ਨੂੰ,

ਜੇ ਦਿਨ ਲੰਘੇ ਹੱਸ – ਖੇਡ ਕੇ, ਹੋਰ ਦੱਸ ਕੀ ਚਾਹੀਦਾ ਐ ਬੰਦੇ ਨੂੰ!

ਸਾਡਾ ਜੀਵਨ ਵੀ ਰੰਗਮੰਚ ਹੈ ਤੇ ਅਸੀਂ ਸਾਰੇ ਇਸ ਮੰਚ ਦੇ ਪਾਤਰ ਹਾਂ, ਦੁਨੀਆ ਆਉਂਦੀ ਹੈ, ਜਾਂਦੀ ਹੈ, ਹੱਸਦੀ ਤੇ ਰੋਂਦੀ ਹੈ, ਰਿਸ਼ਤੇ ਬਣਾਉਂਦੀ ਤੇ ਤੋੜਦੀ ਹੈ, ਲੜਦੀ-ਭਿੜਦੀ, ਨੱਚਦੀ-ਗਾਉਂਦੀ, ਜਿਉਂਦੀ ਤੇ ਮਰਦੀ ਹੈ, ਜੀਵਨ ਮਰ ਜਾਂਦਾ ਹੈ, ਜੀਵਨ ਮੁੜ ਜਿਉਂ ਪੈਂਦਾ ਹੈ, ਜੀਵਨ ਚੱਲਦਾ ਰਹਿੰਦਾ ਹੈ। ਆਓ…ਇਸਨੂੰ ਚਲਦੇ ਰੱਖੀਏ, ਅਸੀਂ ਆਪੋ-ਆਪਣੇ ਕਿਰਦਾਰ ਨੂੰ ਪੂਰੀ ਸ਼ਿੱਦਤ ਨਾਲ ਨਿਭਾਈਏ, ਇਨਸਾਨ ਦਾ ਇਨਸਾਨ ਨਾਲ ਰਿਸ਼ਤਾ ਅਸਲੀ ਅਤੇ ਸਦੀਵੀ ਹੈ, ਲੱਖਾਂ ਪਰਦੇ ਡਿੱਗਣ-ਉੱਠਣ, ਇਨਸਾਨੀਅਤ ਦਾ ਰਿਸ਼ਤਾ ਸਦਾ ਬਣਿਆ ਰਹੇ, ਇਹੀ ਸਾਡੇ ਇਨਸਾਨ ਹੋਣ ਦੀ ਪਛਾਣ ਹੈ, ਇਸਨੂੰ ਕਿਸੇ ਕੀਮਤ ਤੇ ਖ਼ਤਮ ਨਾ ਕਰੀਏ। ਜੋੜੀ ਲਈ ਦੁਆਵਾਂ ਕਿ…

ਸੰਯੋਗ ਲਿਖੇ ਹੁੰਦੇ ਨੇ ਧੁਰ ਤੋਂ ਹੀ, ਮੇਲ ਹੁੰਦੇ ਨੇ ਰੂਹਾਂ ਦੇ ਜੱਗ ਉਤੇ,

ਨਿੱਭ ਜਾਂਦੀਆਂ ਜਨਮਾਂ-ਜਨਮਾਂ ਤੱਕ, ਵਿਸ਼ਵਾਸ਼ ਹੋਵੇ ਜੇ ਸੱਚ ਉਤੇ!

Jeeo Punjab Bureau

Leave A Reply

Your email address will not be published.