ਜੀਓ ਪੰਜਾਬ ਬਿਊਰੋ
ਨਵੀਂ ਦਿੱਲੀ,15 ਫਰਵਰੀ
ਅੱਜ ਤੋਂ ਪੂਰੇ ਦੇਸ਼ ‘ਚ ਨੈਸ਼ਨਲ ਹਾਈਵੇਅ ਟੋਲ ‘ਤੇ ਭੁਗਤਾਨ ਲਈ ਫਾਸਟੈਗ ਜ਼ਰੂਰੀ ਹੋ ਗਿਆ ਹੈ। ਗੱਡੀ ‘ਤੇ ਫਾਸਟੈਗ ਨਾ ਹੋਣ ਤੇ ਹੁਣ ਭਾਰੀ ਜੁਰਮਾਨਾ ਵੀ ਲੱਗੇਗਾ। ਹਾਲਾਂਕਿ ਟੂ ਵਹੀਲਰ ਵਾਹਨਾਂ ਨੂੰ ਫਾਸਟੈਗ ਤੋਂ ਛੋਟ ਦਿੱਤੀ ਹੈ। ਦੱਸਣਯੋਗ ਹੈ ਕਿ ਦੀਦਾਰਗੰਜ ਟੋਲ ਪਲਾਜ਼ਾ ਤੋਂ ਹਰ ਰੋਜ਼ 22 ਹਜ਼ਾਰ ਗੱਡੀਆਂ ਲੰਘ ਰਹੀਆਂ ਹਨ, ਇਨ੍ਹਾਂ ਵਿਚੋਂ ਸਿਰਫ 10 ਤੋਂ 11 ਹਜ਼ਾਰ ਗੱਡੀਆਂ ‘ਤੇ ਫਾਸਟੈਗ ਲੱਗਾ ਹੁੰਦਾ ਹੈ। ਜੇਕਰ ਗੱਡੀ ‘ਚ ਫਾਸਟੈਗ ਨਹੀਂ ਲੱਗਾ ਹੋਵੇਗਾ ਤਾਂ ਚਾਲਕ/ਮਾਲਿਕ ਨੂੰ ਟੋਲ ਪਲਾਜ਼ਾ ਪਾਰ ਕਰਨ ਲਈ ਦੁੱਗਣਾ ਟੋਲ ਪਲਾਜ਼ਾ ਜਾਂ ਜੁਰਮਾਨਾ ਦੇਣਾ ਹੋਵੇਗਾ। ਸਰਕਾਰ ਦੀ ਤਿਆਰੀ ਹੈ ਕਿ 15 ਫਰਵਰੀ ਤੋਂ 100 ਫੀਸਦ ਟੋਲ ਫਾਸਟੈਗ ਦੀ ਮਦਦ ਨਾਲ ਹੀ ਕਲੈਕਟ ਕੀਤੇ ਜਾ ਸਕੇ। ਫਿਲਹਾਲ ਨੈਸ਼ਨਲ ਹਾਈਵੇਅ ਤੋਂ ਜਿੰਨੇ ਵੀ ਟੋਲ ਟੈਕਸ ਆਉਂਦੇ ਹਨ, ਉਨ੍ਹਾਂ ‘ਚ 80 ਫੀਸਦ ਹੀ ਫਾਸਟੈਗ ਤੋਂ ਆਉਂਦੇ ਹਨ।
Jeeo Punjab Bureau