ਪੰਜਾਬ ਬਿਊਰੋ
ਬੀਤੇ ਕੁਝ ਦਿਨਾਂ ਤੋਂ Twitter ‘ਤੇ ਦੇਸ਼ ਦੇ ਮੰਨੇ-ਪ੍ਰਮੰਨੇ ਸਨਅਤਕਾਰ ਰਤਨ ਟਾਟਾ ਨੂੰ ਲੈ ਕੇ ਇਕ ਕੈਂਪੇਨ ਚੱਲ ਰਹੀ ਹੈ। ਇਸ ਵਿਚ ਰਤਨ ਟਾਟਾ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ਦੀ ਮੰਗ ਉੱਠ ਰਹੀ ਹੈ। ਵੱਡੀ ਗਿਣਤੀ ‘ਚ ਲੋਕ ਟਵਿੱਟਰ ‘ਤੇ ਅਜਿਹੇ ਟਵੀਟ ਕਰ ਰਹੇ ਹਨ। ਇਸ ਕੈਂਪੇਨ ‘ਤੇ ਹੁਣ ਖ਼ੁਦ ਰਤਨ ਟਾਟਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਟਾਟਾ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਸ਼ਲਾਘਾ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਬੜੀ ਨਿਮਰਤਾ ਨਾਲ ਇਸ ਕੈਂਪੇਨ ਨੂੰ ਬੰਦ ਕਰਨ ਲਈ ਵੀ ਕਿਹਾ ਹੈ।

ਟਵਿੱਟਰ ‘ਤੇ ਰਤਨ ਟਾਟਾ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ #BharatRatnaforRatanTata ਹੈਸ਼ਟੈਗ ਵੀ ਚੱਲ ਰਹੇ ਹਨ। ਸੋਸ਼ਲ ਮੀਡੀਆ ‘ਤੇ ਚਲਾਈ ਜਾ ਰਹੀ ਇਸ ਮੁਹਿੰਮ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਖੁਦ ਰਤਨ ਟਾਟਾ ਨੇ ਵੀ ਇਸ ‘ਤੇ ਆਪਣੀ ਗੱਲ ਰੱਖੀ ਹੈ। ਰਤਨ ਟਾਟਾ ਨੇ ਲੋਕਾਂ ਨੂੰ ਮੁਹਿੰਮ ਨੂੰ ਰੋਕਣ ਲਈ ਕਹਿੰਦੇ ਹੋਏ ਕਿਹਾ ਉਹ ਆਪਣੇ ਆਪ ਨੂੰ ਭਾਰਤੀ ਹੋਣ ਲਈ ਖੁਸ਼ਕਿਸਮਤ ਮੰਨਦਾ ਹੈ।”

ਰਤਨ ਟਾਟਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਨਾਲ ਟਵੀਟ ਕਰਦਿਆਂ ਲਿਖਿਆ, “ਮੈਂ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹਾਂ, ਜੋ ਮੈਨੂੰ ਸੋਸ਼ਲ ਮੀਡੀਆ ‘ਤੇ ਭਾਰਤ ਰਤਨ ਦੇਣ ਦੀ ਮੰਗ ਕਰ ਰਹੇ ਹਨ।” ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਕੈਂਪੇਨ ਨੂੰ ਰੋਕਿਆ ਜਾਵੇ।
ਮੈਂ ਆਪਣੇ ਆਪ ਨੂੰ ਇਕ ਭਾਰਤੀ ਹੋਣ ਅਤੇ ਭਾਰਤ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਯੋਗਦਾਨ ਪਾਉਣ ਲਈ ਖੁਸ਼ਕਿਸਮਤ ਮੰਨਦਾ ਹਾਂ।”